24 ਫਰਵਰੀ ਤੋਂ 26 ਫਰਵਰੀ ਤੱਕ ਫਾਲਗੁਣ ਮਹਾਉਤਸਵ ਮਨਾਇਆ ਜਾਵੇਗਾ-ਪ੍ਰਵੀਨ ਸੱਚਰ

ਮੋਗਾ, 17 ਫਰਵਰੀ (ਜਸ਼ਨ)-ਸ੍ਰੀ ਸ਼ਾਮ ਸੇਵਾ ਸੁਸਾਇਟੀ ਮੋਗਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਾਲੂਗਨ ਮਹਾਉਤਸਵ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸੁਸਾਇਟੀ ਵੱਲੋਂ ਸਮਾਗਮ ਦੇ ਸੱਦਾ ਪੱਤਰ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕਮਲ ਕਪੂਰ, ਪ੍ਰੋਜੈਕਟ ਚੇਅਰਮੈਨ ਨਵੀਨ ਸਿੰਗਲਾ ਨੇ ਪੰਡਿਤ ਮਹਿੰਦਰ ਨਰਾਇਣ ਝਾਅ ਦੀ ਅਗਵਾਈ ਵਿਚ ਜਾਰੀ ਕੀਤੇ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਵੀਨ ਸੱਚਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ 24 ਫਰਵਰੀ ਤੋਂ ਲੈ ਕੇ 26 ਫਰਵਰੀ ਤੱਕ ਸਥਾਨਕ ਭਾਰਤ ਮਾਤਾ ਮੰਦਰ ਵਿਚ ਰੋਜ਼ਾਨਾ ਸ਼ਾਮ 6:30 ਵਜੇ ਤੋਂ ਮਧੁਰ ਸੰਕੀਰਤਨ ਆਯੋਜਿਤ ਕੀਤਾ ਜਾਵੇਗਾ। ਫਾਲਗੁਨ ਮਹਾਂਉਤਸਵ ਵਿਚ ਪ੍ਰਸਿੱਧ ਝਾਕੀ ਕਲਾਕਾਰ ਕੋਟਕਪੂਰਾ ਤੋਂ ਵਰੁਣ ਬਾਂਸਲ ਮਧੁਰ ਰਾਸ ਨਿ੍ਰਤ ਅਤੇ ਫੁੱਲਾਂ ਦੀ ਹੋਲੀ ਦੁਆਰਾ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਉਣਗੇ। ਇਸ ਦੇ ਨਾਲ ਹੀ ਗੰਗਾਨਗਰ ਤੋਂ ਸ਼ਸ਼ੀਕਾਂਤ ਵਰਮਾ, ਫਿਰੋਜ਼ਪੁਰ ਤੋਂ ਗੋਪੀ ਵਰਮਾ, ਮਖੂ ਤੋਂ ਦੀਪਕ ਕਟਾਰੀਆ ਅਤੇ ਮੋਗਾ ਤੋਂ ਰਜਿੰਦਰ ਜਿੰਦਲ ਸੰਕੀਰਤਨ ਵਿਚ ਆਪਣੇ ਭਜਨਾਂ ਵੱਲੋਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰਨਗੇ। ਫਾਲੁਗਨ ਮਹਾਂਉਤਸਵ ਵਿਚ ਬਾਬਾ ਦਾ ਦਰਬਾਰ, ਅਲੌਕਿਕ ਸ਼ਿੰਗਾਰ, ਮਧੁਰ ਸੰਕੀਰਤਨ, ਰੋਜ਼ਾਨਾ ਬਾਬਾ ਦਾ ਨਵਾਂ ਰੂਪ, ਸਵਾਮਨੀ ਪ੍ਰਸਾਦ ਅਤੇ ਫੁੱਲਾਂ ਦੀ ਹੋਲੀ ਆਕਰਸ਼ਣ ਦਾ ਕੇਂਦਰ ਹੋਣਗੇ। ਇਸ ਮੌਕੇ ਮਹਿੰਦਰ ਨਰਾਇਣ ਝਾ, ਰਾਜ ਕਮਲ ਕਪੂਰ, ਨਵੀਨ ਸਿੰਗਲਾ, ਪਵਨ ਮੋਂਗਾ, ਧੀਰਜ ਮਨੋਜਾ, ਪ੍ਰਵੀਨ ਚੱਕਰ, ਪ੍ਰਦੀਪ ਕਾਕਾ, ਅਨਿਰੁਣ ਗੋਇਲ, ਸੰਜੀਵ ਸਿੰਗਲਾ ਸੋਨੂੰ, ਦਿਨੇਸ਼ ਗੁਪਤਾ, ਸਤੀਸ਼ ਗਰਗ, ਧੀਰਜ ਜੈਨ, ਪਿ੍ਰੰਸ ਮਜੀਠੀਆ, ਗੋਪਾਲ ਿਸ਼ਨ ਪਾਲਾ, ਜਤਿੰਦਰ ਪੁਰੀ, ਰਜਿੰਦਰ ਜਿੰਦਲ, ਸੋਨੂੰ ਧਵਨ, ਰਾਜੀਵ ਗੁਪਤਾ, ਗੌਤਮ, ਵਿਮਲ ਜੈਨ, ਸੰਦੀਪ ਮਜੀਠੀਆ, ਸੰਜੇ ਮਿੱਤਲ, ਸੁਰਿੰਦਰ ਪੁਰੀ, ਰਾਜੀਵ ਗੁਪਤਾ, ਇੰਦਰਜੀਤ ਰਾਹੀ, ਕੁਮਾਰ ਧਮਨ, ਪ੍ਰਦੀਪ ਗੋਇਲ, ਰਜਿੰਦਰ ਲਾਲ ਤੋਂ ਇਲਾਵਾ ਹੋਰ ਆਗੂ ਹਾਜਰ ਸਨ।