ਮਿੱਤਲ ਹਸਪਤਾਲ ਵਿਖੇ ਬਲੱਡ ਬੈਂਕ ਦਾ ਉਦਘਾਟਨ 18 ਫਰਵਰੀ ਨੂੰ

ਮੋਗਾ, 17 ਫਰਵਰੀ (ਜਸ਼ਨ)-ਸਥਾਨਕ ਸ਼ਹਿਰ ਦੇ ਮਿੱਤਲ ਹਸਪਤਾਲ ਅਤੇ ਹਾਰਟ ਸੈਂਟਰ ਮੋਗਾ ਵਿਖੇ 18 ਫਰਵਰੀ ਐਤਵਾਰ ਨੂੰ ਸਵੇਰੇ 10 ਵਜੇ ਹਸਪਤਾਲ ਵਲੋਂ ਸਥਾਪਿਤ ਕੀਤੇ ਪ੍ਰਾਈਵੇਟ ਬਲੱਡ ਬੈਂਕ ਦਾ ਉਦਘਾਟਨ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਬਤੌਰ ਮੁੱਖ ਮਹਿਮਾਨ ਵਜੋਂ ਕਰਨਗੇ ਜਦ ਕਿ ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਅਤੇ ਡਾ. ਰਾਜੇਸ਼ ਅੱਤਰੀ ਐਸ.ਐਮ.ਓ. ਮੋਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਮਿੱਤਲ ਹਸਪਤਾਲ ਅਤੇ ਹਾਰਟ ਸੈਂਟਰ ਦੇ ਸੰਚਾਲਕ ਡਾ: ਸੰਜੀਵ ਮਿੱਤਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੱਡ ਬੈਂਕ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਗਿਆ ਹੈ ਅਤੇ ਇਹ ਬਲੱਡ ਬੈਂਕ ਆਪਣੇ ਖੇਤਰ ਦਾ ਪਹਿਲਾ ਪ੍ਰਾਈਵੇਟ ਬਲੱਡ ਬੈਂਕ ਹੋਵੇਗਾ । ਉਨਾਂ ਦੱਸਿਆ ਕਿ ਡੇਂਗੂ ਹੋਣ ਦੀ ਸੂਰਤ ਵਿਚ ਮਰੀਜ ਦੇ ਘੱਟ ਰਹੇ ਸੈੱਲਾਂ ਨੂੰ ਪੂਰਾ ਕਰਨ ਵਾਲੀ ਮਸ਼ੀਨ ਵੀ ਲਗਾਈ ਗਈ ਹੈ । ਉਹਨਾਂ ਦੱਸਿਆ ਕਿ ਹੁਣ ਡੇਂਗੂ ਵਰਗੇ ਮਰੀਜ਼ਾਂ ਨੂੰ ਪਹਿਲਾਂ ਵਾਂਗ ਲੁਧਿਆਣਾ ਜਾਂ ਵੱਡੇ ਸਹਿਰ ਵਿਚ ਜਾਣ ਦੀ ਲੋੜ ਨਹੀਂ ਪਵੇਗੀ । ਉਨਾਂ ਦੱਸਿਆ ਕਿ ਹੁਣ ਡੇਂਗੂ ਦੇ ਮਰੀਜਾਂ ਲਈ ਘੱਟ ਰਹੇ ਸੈੱਲਾਂ ਦਾ ਇਲਾਜ ਉਨਾਂ ਦੇ ਹਸਪਤਾਲ ਵਿਚ ਸੰਭਵ ਹੋ ਸਕੇਗਾ।