ਪਿੰਡ ਕਪੂਰੇ ਦੇ ਸਲਾਨਾ ਕਬੱਡੀ ਟੂਰਨਾਮੈਂਟ ਸਬੰਧੀ ਕੀਤੀ ਅਹਿਮ ਬੈਠਕ

ਮੋਗਾ,17ਫਰਵਰੀ (ਸਰਬਜੀਤ ਰੌਲੀ)-ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਧੰਨ ਧੰਨ ਬਾਬਾ ਸੱਯਦ ਕਬੀਰ ਦੀ ਯਾਦ ‘ਚ ਕਰਵਾਏ ਜਾਣ ਵਾਲੇ ਕਬੱਡੀ ਕੱਪ ਸਬੰਧੀ ਮੇਲਾ ਕਮੇਟੀ ਵਲੋਂ ਅਹਿਮ ਮੀਟਿੰਗ ਕੀਤੀ ਗਈ ਅਤੇ ਸਮੁੱਚੀ ਮੇਲਾ ਪ੍ਰਬੰਧਕ ਅਤੇ ਨਗਰ ਦੇ ਮੋਹਤਵਰ ਵਿਅਕਤੀਆਂ ਨੇ ਟੂਰਨਾਮੈਂਟ ਕਰਵਾੁਣ ਅਤੇ ਕੀਤੇ ਜਾਣ ਵਾਲੇ ਪ੍ਰਬੰਧਾ ਸਬੰਧੀ ਵੱਖ ਵੱਖ ਪਹਿਲ਼ੂਆਂ ਤੇ ਵਿਚਾਰਾਂ ਸਾਝੀਆਂ ਕੀਤੀਆਂ ਗੀਆਂ ਅਤੇ  ਇਸ ਵਾਰ 23, 24, 25 ਮਾਰਚ ਨੂੰ ਕਬੱਡੀ ਕੱਪ ਕਰਵਾੁਣ ਦਾ ਫੈਸਲਾ ਕੀਤਾ ਗਿਆ। ਇਸ ਵਾਰ ਕਬੱਡੀ 57 , ਕਬੱਡੀ 65,ਕਬੱਡੀ 75 ਅਤੇ ਕਬੱਡੀ ਓਪਨ, ਕਬੱਡੀ ਲੜਕੀਆਂ ਦੇ ਸ਼ੌਅ ਮੈਚ ਤੋਂ ਿਲਾਵਾ ਵਾਲੀਬਾਲ ਸ਼ੂਟਿੰਗ ਮੁਕਾਬਲੇ  ਕਰਵਾੁਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੈਅਰਮੈਨ ਗੁਰਬੱਖਸ਼ ਸਿੰਘ ਕਪੂਰੇ,ਸਰਪੰਚ ਸੋਹਣ ਸਿੰਘ,ਸਾਬਕਾ ਸਰਪੰਚ ਗੁਰਚਰਨ ਸਿੰਘ, ਜੱਥੇਦਾਰ ਨਾਜਰ ਸਿੰਘ, ਕਰਮਜੀਤ ਸਿੰਘ ਬਲਾਕ ਸੰਮਤੀ ਮੈਬਰ ਕਪੂਰੇ,ਅਜਮੇਰ ਸਿੰਘ ਕਨੇਡਾ,ਹਰਦਿਆਲ ਸਿੰਘ ਕਨੇਡਾ,ਗੁਰਦੀਪ ਸਿੰਘ ਕਨੇਡਾ,ਕਰਨੈਲ ਸਿੰਘ ਕਨੇਡਾ,ਮੇਲਾ ਕਮੇਟੀ ਪ੍ਰਧਾਨ ਗੁਰਬੱਖਸ ਸਿੰਘ ਜੌਹਲ, ਰਾਜਿੰਦਰ ਸਿੰਘ ਡਰਾਿਕੈਟਰ ਸਹਿਕਾਰੀ ਬੈਂਕਾਂ ਸੁਖਦੀਪ ਸਿੰਘ ਗਰੇਵਾਲ,ਨਾਹਰ ਸਿੰਘ ਮੀਤ ਪ੍ਰਧਾਨ,ਰਾਜਿੰਦਰ ਸਿੰਘ ਸਾਬਕਾ ਪੰਚ,ਗੱਗਾ ਡਾਕਟਰ,ਕਿੰਦਰ ਗਰੇਵਾਲ,ਮਨਜਿੰਦਰ ਸਿੰਘ, ਰਣਜੀਤ ਸਿੰਘ ਗਰੇਵਾਲ, ਕਮਲਜੀਤ ਗਰੇਵਾਲ,ਮਲਕੀਤ ਸਿੰਘ ਪੰਚ,ਕਲਵੰਤ ਸਿੰਘ,ਸੇਵਕ ਸਿੰਘ ਸੰਧੂ,ਜਸਵੰਤ ਸਿੰਘ,ਤਾਰੀ ਜੌਹਲ,ਹਰਪਾਲ ਸਿੰਘ ਜੌਹਲ,ਗੁਰਜੰਟ ਸਿੰਘ ਪੰਚ,ਕੁਲਵਿੰਦਰ ਸਿੰਘ ਗੰਗਾ ਤੋਂ ਿਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।