ਕਰੋੜਾਂ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਕਾਬੂ, 300 ਗ੍ਰਾਮ ਹੈਰੋਇਨ, 3 ਮੋਬਾਈਲ ਅਤੇ ਇਕ ਗੱਡੀ ਸਵਿਫਟ ਡਿਜ਼ਾਇਰ ਵੀ ਕੀਤੀ ਬਰਾਮਦ

ਫਿਰੋਜ਼ਪੁਰ ,16 ਫਰਵਰੀ(ਪੰਕਜ ਕੁਮਾਰ)-ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤੇ ਚੱਲਦਿਆਂ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਵਲੋਂ ਹੈਰੋਇਨ ਸਣੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨਾਂ ਕੋਲੋਂ ਪੁਲਿਸ ਨੇ 300 ਗ੍ਰਾਮ ਹੈਰੋਇਨ ਅਤੇ ਇਕ ਗੱਡੀ ਬਰਾਮਦ ਕੀਤੀ ਹੈ ,ਹਾਲੇ ਪੁਲਿਸ ਇਹਨਾਂ ਕੋਲੋਂ ਹੋਰ ਪੁੱਛਗਿਛ ਕਰ ਰਹੀ ਹੈ  । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਆਰਿਫ਼ ਕੇ ਦੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਪਿੰਡ ਅਟਾਰੀ ਦੇ ਕੋਲ ਪੁਲਿਸ ਪਾਰਟੀ ਵਲੋਂ ਨਾਕੇਬੰਦੀ ਕੀਤੀ ਗਈ ਸੀ ਜਿਸ ਦੌਰਾਨ ਸ਼ੱਕ ਦੇ ਅਧਾਰ ’ਤੇ ਇਕ ਚਿੱਟੇ ਰੰਗ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਵਲੋਂ ਗੱਡੀ ਨੂੰ ਰੋਕ ਕੇ ਪਿਛਾਹ ਮੌੜਦਿਆਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸਤੋ ਮਗਰੋਂ ਨਾਕੇ ਤੇ ਮੁਸਤੈਦ ਪੁਲਿਸ ਪਾਰਟੀ ਨੇ ਕਾਰ ਚਲਾਕ ਨੂੰ ਫੜ ਲਿਆ । ਉਹਨਾਂ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਉਕਤ ਦੋਨੋ ਵਿਅਕਤੀਆਂ ਕੋਲੋਂ ਕਰੋੜਾਂ ਦੀ ਕੀਮਤ ‘ਚ 300 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ, ਜਿਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ । ਬਹਿਰਹਾਲ ਪਕੜੇ ਗਏ ਦੋਨਾਂ ਵਿਅਕਤੀਆਂ ਵਿੱਚੋ ਸੁਰਿੰਦਰ ਸਿੰਘ ਨਾਅ ਦੇ ਵਿਅਕਤੀ ਤੇ ਇਸ ਤੋਂ ਪਹਿਲਾ ਵੀ ਇਕ ਮੁਕਦਮਾ ਦਰਜ ਹੈ ਜੋ ਕਿ ਦਿੱਲੀ ਵਿਖੇ ਸਪੈਸ਼ਲ ਸੈਲ ਦਿੱਲੀ ਪੁਲਿਸ ਵਲੋਂ ਕੀਤਾ ਗਿਆ ਸੀ  ਫਿਲਹਾਲ ਪੁਲਿਸ ਇਹਨਾ ਦੋਨਾਂ ਕੋਲੋਂ ਡੰੁਘਾਈ ਨਾਲ ਪੁੱਛਗਿਛ ਕਰਨ ਵਿਚ ਜੁਟੀ ਹੈ ਕਿ ਫੜੇ ਗਏ ਵਿਅਕਤੀਆਂ ਦੇ ਤਾਰ ਕਿੱਥੇ ਕਿੱਥੇ ਸਨ ਤੇ ਇਹ ਨਸ਼ਾ ਕਿਥੋਂ ਲਿਆਂਦੇ ਸਨ  ।