‘ਪੜੋ ਪੰਜਾਬ,ਪੜਾਓ ਪੰਜਾਬ‘ ਤਹਿਤ ਮਸ਼ਾਲ ਮਾਰਚ ਮੋਗਾ ਵਿਖੇ 18 ਫ਼ਰਵਰੀ ਤੋਂ ਸ਼ੁਰੂ ਹੋਵੇਗਾ

ਮੋਗਾ 16 ਫ਼ਰਵਰੀ(ਜਸ਼ਨ)-    ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ‘ਪੜੋ ਪੰਜਾਬ, ਪੜਾਓ ਪੰਜਾਬ‘ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ। ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕਿ੍ਰਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਅਤੇ ਸਕੂਲਾਂ ਵਿੱਚ ਹੋ ਰਹੀਆਂ ਗਤੀਵਿਧੀਆਂ ਲਈ ਲੋਕਾਂ ਨੂੰ ਜਾਗਰੂਕ ਕਰਨ ਹਿਤ 5 ਫਰਵਰੀ ਤੋਂ ਫਤਿਹਗੜ ਸਾਹਿਬ ਤੋਂ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ। ਇਹ ਮਸ਼ਾਲ ਮਾਰਚ ਵੱਖ-ਵੱਖ ਜ਼ਿਲਿਆਂ ਤੋਂ ਹੁੰਦਾ ਹੋਇਆ ਜ਼ਿਲਾ ਮੋਗਾ ਵਿਖੇ 18 ਅਤੇ 19 ਫਰਵਰੀ ਨੂੰ ਕੱਢਿਆ ਜਾਵੇਗਾ।    ਜ਼ਿਲਾ ਮੋਗਾ ਵਿਖੇ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਪੜੋ ਪੰਜਾਬ ਪੜਾਓ ਪੰਜਾਬ ਦੇ ਜ਼ਿਲਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ, ਹਰਪਾਲ ਸਿੰਘ, ਜਸਵੀਰ ਕੌਰ, ਕੁਲਦੀਪ ਕੋਰ, ਹਰਜਿੰਦਰ ਕੌਰ ਵੱਲੋਂ ਪੜੋ ਪੰਜਾਬ ਪੜਾਓ ਪੰਜਾਬ ਟੀਮ ਅਤੇ ਅਧਿਆਪਕਾਂ ਨੂੰ ਅਗਵਾਈ ਦੇ ਕੇ ਇਸ ਮਾਰਚ ਨੂੰ ਸਫ਼ਲ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। 18 ਫ਼ਰਵਰੀ ਨੂੰ ਇਸ ਮਸ਼ਾਲ ਮਾਰਚ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਵੱਲੋਂ ਕੀਤੀ ਜਾਵੇਗੀ। ਇਹ ਮਸ਼ਾਲ ਮਾਰਚ 18 ਫਰਵਰੀ ਨੂੰ ਸਵੇਰ 9.30 ਵਜੇ  ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਮੋਗਾ ਤੋਂ ਅਕਾਲਸਰ ਰੋਡ, ਸੋਢੀ ਨਗਰ, ਪਟਵਾਰ ਖਾਨਾ ਮੋਗਾ ਮਹਿਲਾ ਸਿੰਘ ਦੇ ਕੋਲ ਦੀ ਆਰੀਆ ਸਕੂਲ ਤੋਂ ਹੁੰਦਾ ਹੋਇਆ 9 ਨੰਬਰ ਸਰਕਾਰੀ ਪ੍ਰਾਇਮਰੀ ਸਕੂਲ ਖਿਦਰੀ ਬਿਉਰਾ, ਬੁੱਕਣ ਵਾਲਾ ਰੋਡ, ਸਰਕਾਰੀ ਪ੍ਰਾਇਮਰੀ ਸਕੂਲ ਬੱਗੇਆਣਾ ਬਸਤੀ, ਗੀਤਾ ਭਵਨ ਤੋਂ ਪ੍ਰਤਾਪ ਰੋਡ ,ਚੈਂਬਰ ਰੋਡ,ਰੇਲਵੇ ਰੋਡ,ਮੇਨ ਬਜਾਰ ਤੋਂ  ਹੁੰਦਾ ਹੋਇਆ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਮੋਗਾ ਵਿਖੇ ਸਮਾਪਤ ਹੋਵੇਗਾ। 19 ਫ਼ਰਵਰੀ ਨੂੰ ਮਸ਼ਾਲ ਮਾਰਚ ਸਵੇਰੇ 8 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਨੇੜੇ ਗੁਰਦੁਆਰਾ ਕਲਗੀਧਰ ਤੋਂ ਸ਼ੁਰੂ ਹੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਗੋਧੇਵਾਲਾ, ਸਪਸ  ਬੁੱਘੀ ਪੁਰਾ,ਡਾਲਾ, ਬੁੱਟਰ ਕਲਾਂ,ਬੱਧਣੀ ਕਲਾਂ, ਬੌਡੇ, ਨੰਗਲ.ਧੂੜਕੋਟ ਰਣਸੀਂਹ, ਨਿਹਾਲ ਸਿੰਘ ਵਾਲਾ,ਜਵਾਹਰ ਸਿੰਘ ਵਾਲਾ, ਪੱਤੋ, ਖੋਟੇ ,ਮਾਣੂਕੇ ,ਫੂਲੇਵਾਲਾ, ਨੱਥੋਕੇ, ਬਾਘਾਪੁਰਾਣਾ(ਸ਼ਹਿਰ ਦੇ ਸਾਰੇ ਸਕੂਲ),ਆਲਮਵਾਲਾ,ਜੈ ਸਿੰਘ ਵਾਲਾ, ਚੰਦਨਵਾਂ,ਡਰੋਲੀ ਭਾਈ, ਸਲੀਣਾ ,ਬਲਖੰਡੀ, ਰੰਡਿਆਲਾ, ਦਾਤੇਵਾਲ, ਕੋਟ ਈਸੇ ਖਾਂ,ਕੋਟ ਸਦਰ ਖਾਂ, ਧਰਮਕੋਟ, ਲੋਹਗੜ ,ਭਿੰਡਰ ਕਲਾਂ,ਕੋਕਰੀ ਕਲਾਂ, ਅਜੀਤਵਾਲ ਅਤੇ ਇਸ ਰੂਟ ਦੇ ਰਸਤੇ ਵਿੱਚ ਆਉਦੇ ਸਾਰੇ ਸਕੂਲ ਚੌਥੀ ਅਤੇ ਪੰਜਵੀਂ  ਦੇ ਬੱਚਿਆਂ ਸਮੇਤ ਮਸ਼ਾਲ ਦਾ ਸਵਾਗਤ ਕਰਨਗੇ। ਵੱਖ-ਵੱਖ ਬਲਾਕਾਂ ਵਿੱਚ ਪੜੋ ਪੰਜਾਬ ਪੜਾਓ ਪੰਜਾਬ ਦੇ ਬੀ. ਐੱਮ. ਟੀ. ਬਲਦੇਵ ਰਾਮ, ਸਵਰਨਜੀਤ ਸਿੰਘ, ਸ਼ਤੀਸ਼ ਕੁਮਾਰ, ਬਿਬੇਕਾਨੰਦ, ਰੇਸ਼ਮ ਸਿੰਘ, ਬੂਟਾ ਸਿੰਘ ਅਤੇ ਸਮੁੱਚੀ ਟੀਮ ਨੇ ਇਸ ਮਸ਼ਾਲ ਮਾਰਚ ਦੇ ਸਵਾਗਤ ਲਈ ਅਤੇ ਗਤੀਵਿਧੀਆਂ ਲਈ ਲੋਕਾਂ ਨੂੰ ਜਾਗਿ੍ਰਤ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਮਸ਼ਾਲ ਮਾਰਚ ਦੀ ਤਿਆਰੀ ਲਈ ਕੀਤੀ ਗਈ ਮੀਟਿੰਗ ਵਿੱਚ ਮੁੱਖ ਅਧਿਆਪਕ ਓਮ ਪ੍ਰਕਾਸ਼ ਸ਼ਰਮਾ, ਰਾਜਿੰਦਰ ਸਿੰਘ, ਗੁਰਦਿਆਲ ਸਿੰਘ, ਪਿ੍ਰੰਸੀਪਲ ਸੁਨੀਤਇੰਦਰ ਸਿੰਘ, ਰਮਨਦੀਪ ਕਪਿਲ, ਸੁਖਜਿੰਦਰ ਸਿੰਘ, ਗੁਰਤੇਜ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।