ਆਲ ਇੰਡੀਆ ਇੰਟਰਵਰਸਿਟੀ ਟੂਰਨਾਮੈਂਟ ‘ਚ ਸੁਖਾਨੰਦ ਦੀਆਂ ਖਿਡਾਰਨਾਂ ਜੇਤੂ

ਸੁਖਾਨੰਦ ,16 ਫਰਵਰੀ (ਜਸ਼ਨ)- ਸੰਤ ਬਾਬਾ ਹਜੂਰਾ ਸਿੰਘ ਦੇ ਆਸ਼ੀਰਵਾਦ ਅਤੇ ਰਹਿਨੁਮਾਈ ਹੇਠ ਬੁਲੰਦੀਆਂ  ਛੋਹਣ ਵਾਲੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ, ਮੋਗਾ ਦੀਆਂ ਵਿਦਿਆਰਥਣਾਂ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਤੇ ਕਾਲਜ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਕਾਲਜ ਦੀ ਰੱਸਾਕਸ਼ੀ ਦੀਆਂ ਖਿਡਾਰਨਾਂ ਨੇ ਆਲ ਇੰਡੀਆ ਇੰਟਰਯੂਨੀਵਰਸਿਟੀ ਰੱਸਾਕਸ਼ੀ ਟੂਰਨਾਮੈਂਟ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿਖੇ ਆਯੋਜਿਤ ਕੀਤੇ ਗਏ, ਵਿੱਚ ਪੰਜਾਬ ਯੂਟੀਵਰਸਿਟੀ ਚੰਡੀਗੜ੍ਹ ਦੀ ਰੱਸਾਕਸ਼ੀ ਟੀਮ ਦੀ ਪ੍ਰਤੀਨਿਧਤਾ ਕੀਤੀ। ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਨਪ੍ਰੀਤ ਕੌਰ, ਕਿਰਨਦੀਪ ਕੌਰ ਬੀ.ਏ. ਭਾਗ ਤੀਜਾ, ਜਸਵਿੰਦਰ ਕੌਰ ਬੀ.ਏ. ਭਾਗ ਦੂਜਾ ਅਤੇ ਅਮਨਦੀਪ ਕੌਰ ਬੀ.ਏ. ਭਾਗ ਪਹਿਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰਵਿੰਦਰ ਕੌਰ ਬੀ.ਏ. ਭਾਗ ਤੀਜਾ ਅਤੇ ਮਨਪ੍ਰੀਤ ਕੌਰ ਬੀ.ਏ. ਭਾਗ ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖਿਡਾਰਨਾਂ ਵੱਖ-ਵੱਖ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ ਤੇ ਕਾਲਜ ਦਾ ਨਾਮ ਲਗਾਤਾਰ ਰੌਸ਼ਨ ਕਰ ਰਹੀਆਂ ਹਨ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸਰਦਾਰ ਮੱਖਣ ਸਿੰਘ ਅਤੇ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਖੇਡ ਵਿਭਾਗ ਦੇ ਮੁਖੀ ਡਾ: ਸੁਖਜੀਤ ਢਿਲੋਂ, ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ, ਖਿਡਾਰਨਾਂ ਦੇ ਮਾਤਾ-ਪਿਤਾ ਅਤੇ ਕੋਚ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ ਅਤੇ ਖਿਡਾਰਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।