ਵਿਜੇ ਮਦਾਨ ਬਣੇ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਜਕਾਰਨੀ ਮੈਂਬਰ

ਮੋਗਾ, 15 ਫਰਵਰੀ (ਜਸ਼ਨ)- ਵਿਸ਼ਵ ਹਿੰਦੂ ਪਰਿਸ਼ਦ,ਭਾਰਤ ਮਾਤਾ ਮੰਦਰ ,ਬਜਰੰਗ ਦਲ ਅਤੇ ਦੁਰਗਾ ਵਾਹਿਨੀ ਦੀ ਦੀ ਵਿਸ਼ੇਸ਼ ਮੀਟਿੰਗ ਮੰਦਿਰ ਕਮੇਟੀ ਦੇ ਪ੍ਰਧਾਨ ਡਾ: ਸੀਮਾਂਤ ਗਰਗ , ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਜਕਾਨੀ ਪ੍ਰਧਾਨ ਵਿਜੇ ਅਰੋੜਾ ,ਬਜਰੰਗ ਦਲ ਦੇ ਸੂਬਾ ਸੰਯੋਜਕ ਰਾਜਪਾਲ ਠਾਕੁਰ ਦੀ ਅਗਵਾਈ ਵਿਚ ਹੋਈ । ਬੈਠਕ ’ਚ  ਸੀਮਾਂਤ ਗਰਗ ਅਤੇ ਵਿਜੇ ਅਰੋੜਾ ਨੇ ਦੱਸਿਆ ਕਿ  ਸਮੂਹ ਸੰਗਠਨ ਮਿਲ ਕੇ ਇਕਜੁੱਟਤਾ ਨਾਲ ਕੰਮ ਕਰਦਿਆਂ ਸਨਾਤਨ ਸੰਸਿਤੀ ਦੇ ਨਾਲ ਧਰਮ ਪ੍ਰਚਾਰ ਅਤੇ ਪ੍ਰਸਾਰ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿੱਥੇ ਸਾਰੇ ਤਿਉਹਾਰਾਂ ਨੂੰ ਪੁਰਾਤਨ ਅਤੇ ਧਾਰਮਿਕ ਸੰਸਿਤੀ ਦੇ ਨਾਲ ਮਨਾਇਆ ਜਾਂਦਾ ਹੈ ਉਥੇ ਮੰਦਿਰ ਦੇ ਨਵੀਨੀਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਸੰਗਠਨ ਵੱਲੋਂ ਰਲ ਕੇ ਸ਼੍ਰੀ ਰਾਮ ਨੌਵੀਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ । ਵਿਜੇ ਮਦਾਨ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਰਮ ਅਤੇ ਸਮਾਜ ਸੇਵੀ ਕੰਮਾਂ ਵਿਚ ਉਹਨਾਂ ਵੱਲੋਂ ਸਾਰੇ ਸੰਗਠਨਾਂ ਦੇ ਸਹਿਯੋਗ ਨਾਲ ਕਾਰਜ ਨੇਪਰੇ ਚੜਾਏ ਜਾਣਗੇ । ਸਾਰੇ ਮੈਂਬਰਾਂ ਵੱਲੋਂ ਵਿਜੇ ਮਦਾਨ ਨੂੰ ਸਿਰੋਪਾਓ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਵਿਜੇ ਅਰੋੜਾ, ਰਜਿੰਦਰ ਕੋਹਲੀ,ਵਰਿੰਦਰ ਗਰਗ,ਡਾ: ਸੀਮਾਂਤ ਗਰਗ,ਯਸ਼ਪਾਲ ਸੈਣੀ,ਲਾਟੀ ਧਮੀਜਾ,ਯੋਗੀ ਘਈ ,ਹਰਸ਼ ਗੋਇਲ ,ਪੰਡਿਤ ਮਹਿੰਦਰ ਨਰਾਇਣ ਝਾਅ, ਸੰਦੀਪ ਸੇਠੀ,ਓਮ ਪ੍ਰਕਾਸ਼,ਸੁਧੀਰ ਕੋਹਲੀ,ਸੁਨੀਲ ਜੈਨ,ਨਿਸ਼ੀ ਰਾਕੇਸ਼ ਵਿਜ,ਰਜਿੰਦਰ ਸਚਦੇਵਾ, ਸਤੀਸ਼ ਬਾਂਸਲ,ਰਾਕੇਸ਼ ਸਚਦੇਵਾ,ਮਦਨ ਲਾਲ,ਸ਼ਿਵ ਪਲਤਾ,ਡਾ: ਰਾਜੇਸ਼ ਪੁਰੀ,ਵਿਜੇ ਮਦਾਨ,ਤਰਸੇਮ ਜੰਡ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।