ਭਾਰਤੀ ਸੰਵਿਧਾਨ ’ਚ ਮਿਲੇ ਅਧਿਕਾਰਾਂ ਪ੍ਰਤੀ ਜਾਗਰਕ ਕਰ ਰਹੀ ਹੈ ਸੰਸਥਾ ਰਾਜੂ ਸਹੋਤਾ

ਮੋਗਾ,15 ਫਰਵਰੀ (ਜਸ਼ਨ)-ਭੀਮ ਰਾਓ ਹਿੳੂਮਨ ਰਾਈਟਸ ਅਤੇ ਵੈੱਲਫੇਅਰ ਫਾਂੳੂਡੇਸ਼ਨ ਦੀ ਵਿਸ਼ੇਸ਼ ਬੈਠਕ ਜ਼ੋਨ ਇੰਚਾਰਜ ਰਾਜੂ ਸਹੋਤਾ ਦੀ ਅਗਵਾਈ ਵਿਚ ਹੋਈ ,ਜਿਸ ਵਿਚ ਪੰਜਾਬ ਭਰ ਤੋਂ ਅਹੁਦੇਦਾਰਾਂ ਅਤੇ ਕਾਰਕੁੰਨਾਂ ਨੇ ਭਾਗ ਲਿਆ। ਬੈਠਕ ’ਚ ਸੰਗਠਨ ਦੇ ਪ੍ਰਧਾਨ ਪਰਮਿੰਦਰ ਸਿੰਘ ਪਟਿਆਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਹਨਾਂ ਕਿਹਾ ਕਿ ਸੰਗਠਨ ਦਾ ਮੁੱਖ ਉਦੇਸ਼ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਲਿਖਿਆ ਭਾਰਤੀ ਸੰਵਿਧਾਨ ਅਨੁਸਾਰ ਐੱਸ ਸੀ, ਐੱਸ ਟੀ ਅਤੇ ਓ ਬੀ ਸੀ ਵਰਗ ਦੇ ਲੋਕਾਂ ਨੂੰ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨਾ ਹੈ। ਸੰਗਠਨ ਵੱਲੋਂ ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਵਿਚ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ । ਜ਼ਿਲਾ ਪ੍ਰਧਾਨ ਅਵਤਾਰ ਸਿੰਘ ਅਤੇ ਜ਼ੋਨ ਇੰਚਾਰਜ ਰਾਜੂ ਸਹੋਤਾ ਨੇ ਕਿਹਾ ਕਿ ਮੋਗਾ ਵਿਚ ਵੀ ਲੋਕਾਂ ਨੂੰ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨ ਲਈ ਸ਼ਹਿਰ ਅਤੇ ਵਾਰਡਾਂ ਵਿਚ ਸਮਾਗਮ ਕਰਵਾਏ ਜਾਣਗੇ ਤਾਂ ਕਿ ਲੋਕ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰ ਕੇ ਸੁਚੇਤ ਹੋ ਸਕਣ। ਇਸ ਮੌਕੇ ਹਰਬੰਸ ਸਿੰਘ ਜਲੰਧਰ ਮੀਤ ਪ੍ਰਧਾਨ ,ਜ਼ੋਨ ਇੰਚਾਰਜ ਰਾਜੂ ਸਹੋਤਾ ,ਕੁਲਵੰਤ ਸਿੰਘ ਮੋਹਾਲੀ ਕੈਸ਼ੀਅਰ ,ਗੁਰਪ੍ਰੀਤ ਖੰਨਾ,ਦੀਪੂ ਸਹੋਤਾ, ਨਵਤੇਜ਼ ਸਹੋਤਾ,ਨਵਤੇਜ ਸਹੋਤਾ ,ਰਵੀ ਭੱਟੀ ਤੋਂ ਇਲਾਵਾ ਪਤਵੰਤੇ ਵੀ ਹਾਜ਼ਰ ਸਨ ।