ਸ.ਸ.ਸ.ਸਕੂਲ ਲੰਡੇ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਅੰਗਰੇਜ਼ੀ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ

ਸਮਾਲਸਰ ,15 ਫਰਵਰੀ (ਜਸਵੰਤ ਸਮਾਲਸਰ )-ਛੇਵੀਂ ਤੋਂ ਅੱਠਵੀਂ ਜਮਾਤ ਦਾ ਇੱਕ ਹਜ਼ਾਰ ਅੰਗਰੇਜੀ ਸ਼ਬਦ    ਮੁਕਾਬਲੇ ਬਲਾਕ ਪਧਰ ਤੇ ਕਰਵਾਇਆ ਗਿਆ। ਜਿਸ ਵਿੱਚ ਛੇਵੀਂ ਜਮਾਤ ਦੇ ਵਿਦਿਆਂਰਥੀ ਜਸਵਿੰਦਰ ਸਿੰਘ,ਸੱਤਵੀਂ ਜਮਾਤ ਦੇ ਵਿਦਿਆਰਥੀ ਵੀਰਪਾਲ ਕੌਰ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀ  ਅਫਰੀਨ ਬੇਗਮ ਨੇ ਭਾਗ ਲਿਆ। ਜਿਸ ਵਿੱਚੋਂ ਸੱਤਵੀਂ ਜਮਾਤ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਬਲਾਕ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੇ ਸ਼੍ਰੀ ਮਤੀ ਕਿ੍ਰਸ਼ਨਾ ਕੁਮਾਰੀ ਨੇ ਵਿਸ਼ਾ ਅਧਿਆਪਕ ਸ਼੍ਰੀ ਅਮਨਦੀਪ ਸਿੰਘ ਐਸ.ਐਸ ਮਾਸਟਰ ਨੂੰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣ ਵੀਰਪਾਲ ਕੌਰ ਨੂੰ ਸਵੇਰ ਦੀ ਸਭਾ ਵਿੱਚ ਸਰਟੀਫਿਕੇਟ ਦਿੰਦਿਆਂ ਸਨਮਾਨਿਤ ਕੀਤਾ ਅਤੇ ਬਾਕੀ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਵੀਰਪਾਲ ਕੌਰ ਵਾਂਗ  ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਮੂਹ  ਸਟਾਫ ਹਾਜ਼ਰ ਸੀ।