ਪਿੰਡ ਤਲਵੰਡੀ ਮੱਲੀਆਂ ਵਿਖੇ ਮੁਫਤ ਮੈਡੀਕਲ ਚੈਕਅੱਪ ਕੈਂਪ 17 ਨੂੰ- ਸਮੀਰ ਸ਼ਰਮਾ

ਮੋਗਾ,15 ਫਰਵਰੀ (ਜਸ਼ਨ)-ਡਾ ਰਾਬਿੰਦਰ ਥਾਪਰ ਕਾਰਡੀਓ ਡਾਇਬੈਸਟੀ ਸੈਂਟਰ, ਗੋਮਤੀ ਥਾਪਰ ਹਸਪਤਾਲ ਮੋਗਾ ਵੱਲੋਂ 17 ਫਰਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼ਾਂਤਸਰ, ਪਿੰਡ ਤਲਵੰਡੀ ਮੱਲੀਆਂ ਵਿਖੇ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਸ਼ਹੂਰ ਡਾ. ਅਮਿਤ ਸੂਦ ਅਤੇ ਡਾ. ਪ੍ੀਤੀ ਥਾਪਰ ਸੂਦ ਵੱਲੋਂ ਸ਼ੂਗਰ, ਦਿਲ ਦੀਆਂ ਬਿਮਾਰੀਆਂ, ਕਾਲਾ ਪੀਲੀਆ ਅਤੇ ਪੇਟ ਦੀਆਂ ਬਿਮਾਰੀਆਂ ਦਾ ਮੁਫਤ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਸ਼ੂਗਰ, ਕਾਲਾ ਪੀਲੀਆ ਅਤੇ ਈ.ਸੀ.ਜੀ. ਆਦਿ ਟੈਸਟ ਮੁਫਤ ਕੀਤੇ ਜਾਣਗੇ । ਇਸ ਕੈਂਪ ਦੀ ਜਾਣਕਾਰੀ ਹਸਪਤਾਲ ਦੇ ਮੈਨੇਜਰ ਸਮੀਰ ਸ਼ਰਮਾ ਨੇ ਦਿੱਤੀ