ਪੜ੍ਹੋ ਪੰਜਾਬ,ਪੜ੍ਹਾੳ ਪੰਜਾਬ ਅਧੀਨ ਅੰਗਰੇਜ਼ੀ ਵਿਸ਼ੇ ਦੀ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਨਿਰਵਿਘਨ ਸੰਪਨ:ਪਰਿਨਸੀਪਲ ਡਾਇਟ ਸੁਖਚੈਨ ਸਿੰਘ ਹੀਰਾ

ਮੋਗਾ, 15 ਫਰਵਰੀ (ਜਸ਼ਨ)-ਪੜ੍ਹੋ ਪੰਜਾਬ ,ਪੜਾਓ ਪੰਜਾਬ ਅਧੀਨ ਅੰਗਰੇਜ਼ੀ ਵਿਸ਼ੇ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਗਤੀਵਿਧੀਆ ਚੱਲ ਰਹੀਆਂ ਹਨ ਉਸੇ ਤਹਿਤ ਮਾਨਯੋਗ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਗੁਰਦਰਸ਼ਨ ਸਿੰਘ ਬਰਾੜ ਜ਼ਿਲ੍ਹਾ ਸਿੱਖਿਆ ਅਫਸਰ(ਸੈ,ਸਿੱ) ਜਸਪਾਲ ਸਿੰਘ ਔਲਖ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿੱ) ਮੋਗਾ, ਸੁਖਚੈਨ ਸਿੰਘ ਹੀਰਾ ਡਾਈਟ ਪਿੰ੍ਰਸੀਪਲ,ਡੀ ਐਮ (ਅੰਗਰੇਜ਼ੀ) ਸੁਖਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ.ਸ.ਸ.ਸ ਖੋਸਾ ਪਾਂਡੋ ਵਿਖੇ 1000 ਹਾਈ ਫਰੀਕਿਉਐਨਸੀ ਵਰਡ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬਲਾਕ ਜੇਤੂ  ਸਕੂਲਾਂ  ਦੇ 6ਵੀਂ,7ਵੀਂ ਅਤੇ ਅੱਠਵੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਲਈ ਵਿਦਿਆਰਥੀਆਂ ਨੇ  ਸ਼ਬਦ ਪੜ੍ਹਨ,ਅਰਥ ਦੱਸਣ,ਉਚਾਰਣ,ਇੱਕ ਸ਼ਬਦ ਤੋ ਕਈ ਸ਼ਬਦ ਬਣਾਉਣ ਆਦਿ ਵੱਖ-ਵੱਖ ਐਕਟੀਵਿਟੀਜ਼ ‘ਚ ਭਾਗ ਲਿਆ। ਜੱਜਮੈਂਟ ਦੀ ਡਿਊਟੀ ਮੈਡਮ ਅਨੂ ਸ਼ਰਮਾ,ਮੈਡਮ ਸ਼ਵੇਤਾ ਅਤੇ ਮੈਡਮ ਰੁਪਿੰਦਰ ਕੌਰ ਨੇ ਬਾਖੂਬੀ ਨਿਭਾਈ। ਸਟੇਜ ਸੰਚਾਲਣ ਪਲਵਿੰਦਰ ਸਿੰਘ ਬੀ.ਐਮ ਮੋਗਾ-2 ਵੱਲੋਂ ਕੀਤਾ ਗਿਆ। ਵੱਖ-ਵੱਖ ਬਲਾਕਾਂ ਦੇ ਬੀ.ਐਮ ਵੱਲੋਂ ਮੁਕਾਬਲੇ ਦਾ ਵਧੀਆ ਢੰਗ ਨਾਲ ਸੰਚਾਲਣ ਕਰਵਾਇਆ ਗਿਆ। ਮੁਕਾਬਲੇ ਵਿੱਚੋਂ ਸ.ਸ.ਸ.ਸ ਠੱਠੀ ਭਾਈ ਸਕੂਲ ਦੀ  ਟੀਮ ਦੇ ਵਿਦਿਆਰਥੀਆਂ ਸੁਖਪ੍ਰੀਤ ਕੌਰ ,ਹਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ। 1000 ਸ਼ਬਦ ਬਿਨਾਂ ਰੁਕੇ ਸੱਭ ਤੋ ਵੱਧ ਸੁਣਾਉਣ ਮੁਕਾਬਲੇ ਵਿੱਚ ਸ.ਸ.ਸ.ਸ ਲੰਡੇ ਦੀ ਵਿਦਿਆਰਥਣ ਵੀਰਪਾਲ ਕੌਰ ਜੇਤੂ ਰਹੀ। ਜੇਤੂ ਵਿਦਿਆਰਥੀਆਂ ਨੂੰ ਜਸਪਾਲ ਸਿੰਘ ਔਲਖ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿੱ),ਸੁਖਚੈਨ ਸਿੰਘ ਹੀਰਾ ਡਾਈਟ ਪਿੰ੍ਰਸੀਪਲ ,ਸਕੂਲ ਪਿ੍ਰੰਸੀਪਲ ਸ੍ਰੀਮਤੀ ਗੁਰਜੀਤ ਕੌਰ ,ਜੱਜ ਸਹਿਬਾਨ ਅਤੇ ਸਮੁੱਚੀ ਟੀਮ ਪੜ੍ਹੋ ਪੰਜਾਬ ਪੜ੍ਹਾੳ ਪੰਜਾਬ ਵੱਲੋ ਸਰਟੀਫਿਕੇਟ ਅਤੇ ੁਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਸੁਖਚੈਨ ਸਿੰਘ ਹੀਰਾ ਡਾਈਟ ਪਿੰ੍ਰਸੀਪਲ ਨੇ ਕਿਹਾ ਕਿ ਇਹੋ ਜਿਹੇ ਮੁਕਾਬਲੇ ਬੱਚਿਆਂ ਵਿੱਚ ਹੌਂਸਲਾ ਅਫਜ਼ਾਈ ਕਰਦੇ ਹਨ ਅਤੇ ਇਹਨਾਂ ਰਾਹੀਂ ਵਿਭਾਗ ਦਾ ਅੰਗਰੇਜ਼ੀ ਵਿਸ਼ੇ ਦਾ ਗੁਣਾਤਮਿਕ ਉੱਚਾ ਚੁੱਕਣ ਦਾ ਟੀਚਾ ਪ੍ਰਾਪਤ ਹੋਇਆ ਹੈ। ਸਮੁੱਚੇ ਹਾਜ਼ਰ ਅਧਿਆਪਕ ਵਰਗ ਅਤੇ ਮਾਪਿਆਂ ਵੱਲੋਂ ਮਾਨਯੋਗ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਜੀ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਬਹੁਤ ਹੀ ਸ਼ਲਾਘਾਯੋਗ ਕੀਤੀ ਅਤੇ ਮੰਗ ਕੀਤੀ ਕਿ ਭਵਿੱਖ ਵਿੱਚ ਵੀ ਇਹੋ ਜਿਹੇ ਮੁਕਾਬਲੇ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਬੱਚੇ ਆਪਣੇ ਗੁਣਾਤਮਿਕ ਹੁਨਰ ਨੂੰ ਨਿਖਾਰ ਸਕਣ। ਇਸ ਮੌਕੇ  ਗੁਰਬਾਜ਼ ਸਿੰਘ ਬੀ.ਐਮ ਬਾਘਾ-ਪੁਰਾਣਾ,ਨਵਦੀਪ ਸਿੰਘ ਬੀ.ਐਮ ਧਰਮਕੋਟ-2,ਅਮਨਦੀਪ ਸਿੰਘ ਬੀ.ਐਮ ਮੋਗਾ-1,ਵਿਭੂ ਬੀ.ਐਮ ਧਰਮਕੋਟ-1,ਪ੍ਰਮੋਦ ਗੁਪਤਾ ਬੀ.ਐਮ ਨਿਹਾਲ ਸਿੰਘ ਵਾਲਾ ਆਦਿ ਵੱਖ-ਵੱਖ ਸਕੁਲਾਂ ਤੋਂ ਅਧਿਆਪਕ ਹਾਜ਼ਰ ਹੋਏ।