ਮਾਉਟ ਲਿਟਰਾ ਜ਼ੀ ਸਕੂਲ ਵਿਚ ਸਾਲਾਨਾ ਸਮਾਗਮ ਗੂੰਜ 2018 ‘ਚ ਵਿਦਿਆਰਥੀਆਂ ਨੇ ਮਚਾਈ ਧਮਾਲ

ਮੋਗਾ, 15 ਫਰਵਰੀ (ਜਸ਼ਨ)-ਮੋਗਾ ਸ਼ਹਿਰ ਦੀ ਮੰਨੀ ਪ੍ਰਮੰਨੀ ਅਤੇ ਗ੍ਰੀਨ ਸਕੂਲ ਐਵਾਰਡ ਜੇਤੂੁ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਖੇ ਸਾਲਨਾ ਸਮਾਗਮ ਗੂੰਜ-2018 ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਜੋਯਤੀ ਜਗਾ ਕੇ ਕੀਤੀ।

ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਸ: ਦਿਲਰਾਜ ਸਿੰਘ ਦਾ ਸਵਾਗਤ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਅਤੇ ਪਿ੍ਰੰਸੀਪਲ ਮੈਡਮ ਨਿਰਮਲ ਧਾਰੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਕੀਤਾ। ਸਮਾਗਮ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਨੇ ਗਣਪਤੀ ਤੇ ਸਰਸਵਤੀ ਵੰਦਨਾ ਦਾ ਗਾਇਨ ਕੀਤਾ। ਇਸ ਮੌਕੇ ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਨੇ ਸਕੂਲ ਦੀ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਇਆ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਪਿਛਲੇ ਸਾਲ ਨੈਸ਼ਨਲ ਹੈਂਡਬਾਲ ਗੇਮ ਲਈ ਚੁਣੇ ਗਏ ਵਿਨੀਤ, ਆਕਾਸ਼ਦੀਪ ਸਿੰਘ, ਗੁਰਮਿੰਦਰ ਸਿੰਘ ਨੂੰ, ਸਕੂਲ ਵਿਚੋਂ 100 ਫੀਸਦੀ ਹਾਜ਼ਰੀਆਂ ਵਾਲੇ ਪ੍ਰਭਲੀਨ ਕੌਰ, ਸੁਰਿੰਦਰ ਸਿੰਘ, ਨਵਦੀਪ ਸਿੰਘ, ਜਪਮਨ ਸਿੰਘ, ਪਰਮਿੰਦਰ ਕੌਰ, ਜਸ਼ਨ ਵਧਵਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ, ਭੰਗੜਾ, ਗਿੱਧਾ, ਰਾਧਾ ਕਰਿਸ਼ਨ ਦੀ ਮਨਮੋਹਕ ਝਾਂਕੀਆਂ ਤੇ ਅਧਾਰਿਤ ਕੋਰਿਓਗ੍ਰਾਫੀ, ਮਾਡਲਿੰਗ ਪੇਸ਼ ਕਰਕੇ ਧਮਾਲ ਮਚਾਈ। ਸਮਾਗਮ ਦੌਰਾਨ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਖ ਮਹਿਮਾਨ ਵੱਲੋਂ ਸਨਮਾਨ ਚਿੰਨ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਅਤੇ ਸਕੂਲ ਅਧਿਆਪਕਾਂ ਨੇ ਮਾੳੂਂਟ ਲਿਟਰਾ ਜ਼ੀ ਸਕੂਲ ਦੀ ਐਪ ਵੀ ਲਾਂਚ ਕੀਤੀ।ਇਸ ਮੌਕੇ ਮੁਖ ਮਹਿਮਾਨ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਕਿਹਾ ਕਿ ਮਾਉਟ ਲਿਟਰਾ ਜ਼ੀ ਸਕੂਲ ਵੱਲੋਂ ਸਿੱਖਿਆ ਦੇ ਖੇਤਰ ਵਿਚ ਅਪਣਾਈ ਜਾ ਰਹੀ ਤਕਨੀਕੀ ਪਹੰੁਚ ਇਕ ਨਿਵੇਕਲਾ ਅਤੇ ਸ਼ਲਾਘਾਯੋਗ ਕਦਮ ਹੈ। ਉਹਨਾਂ ਸਕੂਲ ਨੂੰ ਪੂਰੇ ਭਾਰਤ ਵਿਚ ਗ੍ਰੀਨ ਸਕੂਲ ਐਵਾਰਡ ਮਿਲਣ ‘ਤੇ ਵਧਾਈ ਵੀ ਦਿੱਤੀ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ਵਿਚ ਨਰਸਰੀ ਕਲਾਸ ਵਿਚ ਮਨਮੀਤ ਸਿੰਘ, ਇਸ਼ਮੀਤ ਸਿੰਘ, ਐਲ.ਕੇ.ਜੀ. ਵਿਚ ਗੁਰਸਿਮਰਨ ਸਿੰਘ, ਯੂ.ਕੇ.ਜੀ ਵਿਚ ਰਵਿੰਦਰ ਸਿੰਘ, ਪਹਿਲੀ ਕਲਾਸ ਵਿਚ ਅਕਸ਼ੇ ਮੰਗਲਾ, ਸੁਬੇਗ, ਦੂਜੀ ਕਲਾਸ ਵਿਚ ਖੁਸ਼, ਤੀਜੀ ਕਲਾਸ ਵਿਚ ਏਸ਼ਪਿੰਦਰ, ਚੌਥੀ ਕਲਾਸ ਵਿਚ ਗੁਰਨੂਰ, ਪੰਜਵੀਂ ਕਲਾਸ ਵਿਚ ਪ੍ਰਭਲੀਨ, 6 ਵੀਂ ਕਲਾਸ ਵਿਚ ਗਗਨਪ੍ਰੀਤ, ਸੱਤਵੀਂ ਕਲਾਸ ਵਿਚ ਗੁਣਦੀਪ, ਅੱਠਵੀ ਕਲਾਸ ਵਿਚ ਅਰਜੁਨ ਵਰਮਾ, ਨੌਵੀ ਕਲਾਸ ਵਿਚ ਅੰਕੁਸ਼ਦੀਪ ਕੌਰ, ਦਸਵੀਂ ਕਲਾਸ ਵਿਚ ਸੇਜਲ ਸ਼ੀਂਹ ਨੇ ਪੜਾਈ ਵਿਚ ਵਧੀਆ ਪ੍ਰਦਰਸ਼ਨ ਕੀਤਾ। ਇਹਨਾਂ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰਸਿੱਧ ਕੋਰਿਓਗ੍ਰਾਫਰ ਸੰਜੀਵ ਜਿੰਮੀ ਵੱਲੋਂ ਤਿਆਰ ਕਰਵਾਏ ਡਾਂਸ ਚ ਵਿਦਿਆਰਥੀਆਂ ਨੇ ਬੇਹੱਦ ਵਧੀਆ ਪ੍ਰਦਰਸ਼ਨ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਕੀਤੀ ਗਈ। ਇਸ ਸਮਾਗਮ ਵਿਚ ਪਿ੍ਰੰਸੀਪਲ ਨਿਰਮਲ ਧਾਰੀ, ਮੰਜੂ, ਮਮਤਾ, ਮੋਨਿਕਾ, ਗੁਰਵੀਰ, ਸੋਨਪ੍ਰੀਤ, ਪ੍ਰਭਜੋਤ, ਨੀਨਾ, ਨਵਜੋਤ, ਰਮਨ, ਨਿਰਮਲਜੀਤ ਆਦਿ ਸਕੂਲ ਸਟਾਫ,ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ।