ਰੂਰਲ ਐਨ.ਜੀ.ਓ. ਮੋਗਾ ਦਾ ਸੱਤਵਾਂ ਡੈਲੀਗੇਟ ਇਜਲਾਸ 18 ਫਰਵਰੀ ਨੂੰ ਮੋਗਾ ਵਿਖੇ - ਗੋਕਲ ਚੰਦ

ਮੋਗਾ,14 ਫਰਵਰੀ (ਜਸ਼ਨ)  ਪਿੰਡਾਂ ਦੀਆਂ ਕਲੱਬਾਂ ਦੀ ਜਿਲਾ ਪੱਧਰੀ ਫੈਡਰੇਸ਼ਨ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਸੰਸਥਾ ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ, ਮੋਗਾ ਦਾ ਸੱਤਵਾਂ ਡੈਲੀਗੇਟ ਇਜ਼ਲਾਸ ਮਿਤੀ 18 ਫਰਵਰੀ ਦਿਨ ਐਤਵਾਰ ਨੂੰ ਮਹਾਰਾਜਾ ਅਗਰਸੈਨ ਭਵਨ, ਸਾਹਮਣੇ ਕਿਚਲੂ ਸਕੂਲ, ਐਫ.ਸੀ.ਆਈ. ਰੋਡ ਮੋਗਾ ਵਿਖੇ ਹੋਣ ਜਾ ਰਿਹਾ ਹੈ, ਜਿਸ ਵਿੱਚ ਅਗਲੇ ਦੋ ਸਾਲ ਲਈ ਰੂਰਲ ਐਨ.ਜੀ.ਓ. ਮੋਗਾ ਦੀ ਜਿਲਾ ਕਮੇਟੀ ਦੀ ਚੋਣ ਕੀਤੀ ਜਾਵੇਗੀ । ਇਹ ਜਾਣਕਾਰੀ ਰੂਰਲ ਐਨ.ਜੀ.ਓ. ਮੋਗਾ ਦੇ ਜਿਲਾ ਪ੍ਧਾਨ ਗੋਕਲ ਚੰਦ ਬੁੱਘੀਪੁਰਾ ਨੇ ਪ੍ੈਸ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਹਰ ਦੋ ਸਾਲ ਬਾਅਦ ਬਲਾਕ ਕਮੇਟੀਆਂ ਦੀ ਚੋਣ ਉਪਰੰਤ ਜਿਲਾ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ । ਇਸ ਵਾਰ ਦੀ ਚੋਣ ਦੌਰਾਨ ਰੂਰਲ ਐਨ.ਜੀ.ਓ. ਮੋਗਾ ਵੱਲੋਂ ਇੱਕ ਡਾਇਰੀ ਰਿਲੀਜ਼ ਕੀਤੀ ਜਾਵੇਗੀ, ਜਿਸ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਮ ਅਤੇ ਫੋਨ ਨੰਬਰ ਅਤੇ ਪ੍ਸ਼ਾਸ਼ਨਿਕ ਅਧਿਕਾਰੀਆਂ ਅਤੇ ਜਿਲੇ ਦੇ ਸਾਰੇ ਸਰਕਾਰੀ ਦਫਤਰਾਂ ਦੇ ਫੋਨ ਨੰਬਰ ਦਿੱਤੇ ਗਏ ਹਨ ਤਾਂ ਜੋ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਲਈ ਪ੍ਸ਼ਾਸ਼ਨ ਅਤੇ ਸਮਾਜ਼ ਸੇਵੀ ਸੰਸਥਾਵਾਂ ਵਿੱਚ ਬਿਹਤਰ ਤਾਲਮੇਲ ਪੈਦਾ ਹੋ ਸਕੇ । ਉਹਨਾਂ ਦੱਸਿਆ ਕਿ ਹਰ ਬਲਾਕ ਤੋਂ ਚੁਣੇ ਹੋਏ 15 ਡੈਲੀਗੇਟ ਅਤੇ ਕਲੱਬਾਂ ਦੇ ਨੁਮਾਇੰਦੇ ਇਸ ਚੋਣ ਵਿੱਚ ਹਿੱਸਾ ਲੈਣਗੇ ਤੇ ਨਵੀਂ ਜਿਲਾ ਕਮੇਟੀ ਦੀ ਚੋਣ ਕਰਨਗੇ । ਉਹਨਾਂ ਹਰ ਕਲੱਬ ਦੇ ਦੋ ਨੁਮਾਇੰਦਿਆਂ ਅਤੇ ਬਲਾਕਾਂ ਦੇ ਚੁਣੇ ਹੋਏ ਡੈਲੀਗੇਟਾਂ ਨੂੰ ਠੀਕ 11 ਵਜੇ ਇਜਲਾਸ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ । ਇਸ ਮੌਕੇ ਜਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ   ਕਿਹਾ ਕਿ ਸੰਸਥਾ ਨੇ ਆਪਣੇ ਪਿਛਲੇ 17 ਸਾਲ ਦੇ ਸਮਾਜ ਸੇਵੀ ਕੰਮਾਂ ਨਾਲ ਲੋਕਾਂ ਅੰਦਰ ਇੱਕ ਵਿਸ਼ੇਸ਼ ਪਹਿਚਾਣ ਬਣਾਈ ਹੈ ਤੇ ਮਾਣਮੱਤੀਆਂ ਪ੍ਾਪਤੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਇਜਲਾਸ ਦੌਰਾਨ ਪਿਛਲੀਆਂ ਘਾਟਾਂ ਕਮਜੋਰੀਆਂ ਦੀ ਨਿਸ਼ਾਨਦੇਹੀ ਕਰਕੇ ਭਵਿੱਖ ਦੀਆਂ ਸਮਾਜ ਸੇਵੀ ਸਕੀਮਾਂ ਦੀ ਵਿਉਂਤਬੰਦੀ ਕੀਤੀ ਜਾਵੇਗੀ, ਇਸ ਲਈ ਸਮਾਜ ਸੇਵਾ ਕਰਨ ਦੇ ਚਾਹਵਾਨ ਹਰ ਆਮ ਨਾਗਰਿਕ ਨੂੰ ਇਸ ਸੰਸਥਾ ਦੀ ਮੈਂਬਰਸ਼ਿਪ ਹਾਸਿਲ ਕਰਨ ਲਈ ਅਤੇ ਇਜਲਾਸ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਜਾਂਦਾ ਹੈ । ਇਸ ਮੌਕੇ ਸੰਸਥਾ ਦੇ ਸਰਪ੍ਸਤ ਗੁਰਬਚਨ ਸਿੰਘ ਗਗੜਾ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ, ਰਣਜੀਤ ਸਿੰਘ ਮਾੜੀ ਮੁਸਤਫਾ, ਹਰਭਿੰਦਰ ਸਿੰਘ ਜਾਨੀਆਂ, ਗੁਰਚਰਨ ਸਿੰਘ ਰਾਜੂ ਪੱਤੋ, ਜਸਵੀਰ ਸਿੰਘ ਜੱਸੀ ਦੀਨਾ ਸਾਹਿਬ ਅਤੇ ਇਕਬਾਲ ਸਿੰਘ ਖੋਸਾ ਆਦਿ ਹਾਜਰ ਸਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ