ਜੋਗੇਵਾਲਾ ਦੀ ਖੇਤੀਬਾੜੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਹੋਈ ਚੋਣ, ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕੀਤਾ ਸਨਮਾਨਿਤ

ਮੋਗਾ, 14 ਫਰਵਰੀ (ਜਸ਼ਨ) : ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿਟੇਡ ਜੋਗੇਵਾਲਾ ਦੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਖੇਤੀਬਾੜੀ ਸਹਿਕਾਰੀ ਸਭਾ  ਵਿੱਚ ਜੋਗੇਵਾਲਾ ਤੋਂ ਹਰਜੀਤ ਸਿੰਘ, ਲਵਪ੍ਰੀਤ ਸਿੰਘ, ਬਲਜੀਤ ਕੌਰ, ਡਗਰੂ ਤੋਂ ਬਲਵਿੰਦਰ ਸਿੰਘ, ਪ੍ਰਕਾਸ਼ ਕੌਰ, ਬਸੰਤ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘੂ ਅਤੇ ਕਾਹਨ ਸਿੰਘ ਵਾਲਾ ਤੋਂ ਹਰਜੰਗ ਸਿੰਘ, ਧਰਮ ਸਿੰਘ ਅਤੇ ਸ਼ਿੰਦਾ ਨੂੰ ਮੈਂਬਰ ਚੁਣਿਆ ਗਿਆ। ਇਸ ਨਵੀਂ ਚੁਣੀ ਗਈ ਕਮੇਟੀ ਨੂੰ ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ ਨੇ ਹਾਰ ਪਹਿਨਾਂ ਕੇ ਸਨਮਾਨਿਤ ਕੀਤਾ ਅਤੇ ਉਨਾਂ ਨੂੰ ਵਧਾਈ ਦਿੱਤੀ।ਇਸ ਮੌਕੇ ਡਾ. ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਕਰਵਾਉਣ ਅਤੇ ਕਿਰਸਾਨੀ ਨੂੰ ਆਤਮ ਨਿਰਭਰ ਬਣਾਉਣ ਲਈ ਸਹਿਕਾਰੀ ਕਮੇਟੀਆਂ ਦਾ ਅਹਿਮ ਯੋਗਦਾਨ ਹੈ ।  ਇਸ ਮੌਕੇ ਤੇ ਨਿਰਮਲ ਸਿੰਘ ਡਗਰੂ, ਕਿੰਦਰ ਡਗਰੂ, ਹਰਜਿੰਦਰ ਸਿੰਘ, ਹਰਜੀਤ ਸਿੰਘ, ਪਰਦੀਪ ਬਰਾੜ, ਸੱਤਪਾਲ ਸਿੰਘ, ਬਿੰਦਰ ਜੋਗੇਵਾਲਾ, ਗੁਰਪ੍ਰੀਤ ਸਿੰਘ, ਦੀਸ਼ਾ ਬਰਾੜ, ਬੇਅੰਤ ਸਿੰਘ ਖੋਸਾ ਪਾਂਡੋ, ਲੱਖਾ ਜੱਸੜ ਆਦਿ ਹਾਜ਼ਰ ਸਨ।

 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ