ਐੱਸ.ਐੱਸ.ਏ./ਰਮਸਾ ਅਧਿਆਪਕਾਂ ਨੇ ਪੂਰੀਆਂ ਤਨਖ਼ਾਹਾਂ ਤੇ ਸਹੂਲਤਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਕੀਤੀ ਮੰਗ

ਮੋਗਾ ,13 ਫਰਵਰੀ ( ਜਸ਼ਨ)-ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਮੋਗਾ ਦੀ ਜ਼ਿਲਾ ਪੱਧਰੀ ਮੀਟਿੰਗ ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਅਮੀਂਵਾਲ  ਦੀ ਅਗਵਾਈ ਹੇਠ ਸਥਾਨਕ ਨੇਚਰ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਵਿੱਚ ਪੂਰੀਆਂ ਤਨਖਾਹਾਂ, ਭੱਤਿਆਂ ਅਤੇ ਸਹੂਲਤਾਂ ਸਮੇਤ ਰੈਗੂਲਰ ਕਰਨ ਦੀ ਮੰਗ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਅਗਲੇ ਸੰਘਰਸ਼ ਸੰਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸੂਬਾਈ ਆਗੂ ਜੱਜਪਾਲ ਬਾਜੇ ਕੇ ਅਤੇ ਨਵਦੀਪ ਬਾਜਵਾ ਨੇ ਦੱਸਿਆ ਐੱਸ.ਐੱਸ.ਏ./ਰਮਸਾ ਅਧਿਆਪਕ, ਹੈੱਡਮਾਸਟਰ ਅਤੇ ਲੈਬ-ਅਟੈਂਡੈਂਟ ਪਿਛਲੇ 9 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ 1 ਅਪੈ੍ਰਲ, 2013 ਤੋਂ ਸਿੱਖਿਆ ਵਿਭਾਗ ਦੇ ਰੈਗੂਲਰ ਅਧਿਆਪਕਾਂ ਦੇ ਬਰਾਬਰ ਤਨਖ਼ਾਹਾਂ ਪ੍ਰਾਪਤ ਕਰ ਰਹੇ ਹਨ। ਐੱਸ.ਐੱਸ.ਏ./ਰਮਸਾ ਅਧਿਆਪਕਾਂ, ਹੈੱਡਮਾਸਟਰਾਂ ਅਤੇ ਲੈਬ-ਅਟੈਂਡੈਂਟਾਂ ਦੀ ਭਰਤੀ ਸਮੇਂ-ਸਮੇਂ ‘ਤੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਪਹਿਲੀ ਭਰਤੀ ਘੱਟੋ-ਘੱਟ ਯੋਗਤਾ ਦੀ ਮੈਰਿਟ ਦੇ ਆਧਾਰ ‘ਤੇ, ਦੂਜੀ ਭਰਤੀ ਪੰਜਾਬ ਪੱਧਰੀ ਵਿਸ਼ਾ ਟੈਸਟ ਦੀ ਮੈਰਿਟ ਦੇ ਆਧਾਰ ‘ਤੇ ਅਤੇ ਤੀਜੀ ਭਰਤੀ ਅਧਿਆਪਕ ਯੋਗਤਾ ਟੈਸਟ ਦੀ ਮੈਰਿਟ ਦੇ ਆਧਾਰ ‘ਤੇ ਹੋਈ ਹੈ। ਉਨਾਂ ਤੋਂ ਬਾਅਦ ਵਿੱਚ ਭਰਤੀ ਹੋਏ 7654 ਅਧਿਆਪਕਾਂ ਅਤੇ 3442 ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਭਰਤੀ ਦੇ ਤਿੰਨ ਸਾਲ ਬਾਅਦ ਅਤੇ 6060 ਅਧਿਆਪਕਾਂ ਨੂੰ ਨਿਯੁਕਤੀ ਦੀ ਮਿਤੀ ਤੋਂ ਹੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਹੋਇਆ ਹੈ।ਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਸਮੇ ਦੀ ਕਾਗਰਸ ਸਰਕਾਰ ਨੇ 9 ਸਾਲ ਬੀਤ ਜਾਣ ਮਗਰੋ ਵੀ ਐੱਸ.ਐੱਸ.ਏ./ਰਮਸਾ ਅਧਿਆਪਕ ਨੂੰ ਰੈਗੁਲਰ ਨਹੀ ਕੀਤਾ ਗਿਆ।ਐੱਸ.ਐੱਸ.ਏ./ਰਮਸਾ ਅਧਿਆਪਕਾ ਨੇ ਮੰਗ ਕਤਿੀ ਕਿ ਉਹਨਾ ਦੀਆ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੀਆਂ ਤਨਖਾਹਾਂ, ਭੱਤਿਆਂ ਅਤੇ ਸਹੂਲਤਾਂ ਸਮੇਤ ਰੈਗੂਲਰ ਕੀਤਾ ਜਾਵੇ ਨਹੀ ਤਾ ਆਉਣ ਵਾਲੇ ਦਿਨਾਂ ਵਿੱਚ ਲਹੂ ਵਿੱਢਵਾਂ ਸੰਘਰਸ਼ ਕੀਤਾ ਜਾਵੇਗਾ। 14 ਫਰਵਰੀ ਦੀ ਜਲੰਧਰ ਵਿਖੇ ਹੋ ਰਹੀ ਐਕਸ਼ਨ ਕਮੇਟੀ ਦੀ ਸੂਬਾ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ। ਅਧਿਆਪਕ ਆਗੂਆ ਨੇ ਦੱਸਿਆ ਕਿ ਮੱੁਖ-ਮੰਤਰੀ ਪੰਜਾਬ ਨੇ ਚੋਣਾਂ ਤੋਂ ਪਹਿਲਾਂ ਸਮੂਹ ਠੇਕਾ ਮੁਲਾਜ਼ਮਾਂ ਨੂੰ ਸਰਕਾਰ ਬਣਨ ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਉਨਾਂ ਮੱੁਖ-ਮੰਤਰੀ ਪੰਜਾਬ  ਤੋਂ ਮੰਗ ਕੀਤੀ ਕਿ ਸਮੂਹ ਐੱਸ.ਐੱਸ.ਏ./ਰਮਸਾ ਅਧਿਆਪਕਾਂ, ਹੈੱਡਮਾਸਟਰਾਂ ਅਤੇ ਲੈਬ-ਅਟੈਂਡਟਾਂ ਨੂੰ ਬਿਨਾਂ ਕਿਸੇ ਸ਼ਰਤ ਨਿਯੁਕਤੀ ਦੀ ਮਿਤੀ ਤੋਂ ਸਿੱਖਿਆ ਵਿਭਾਗ ਵਿਚ ਪੂਰੀਆਂ ਤਨਖਾਹਾਂ, ਭੱਤਿਆਂ ਅਤੇ ਸਹੂਲਤਾਂ ਸਮੇਤ ਰੈਗੂਲਰ ਕੀਤਾ ਜਾਵੇ, ਸੰਘਰਸ਼ਾਂ ਦੌਰਾਨ ਅਕਾਲੀ ਸਰਕਾਰ ਵੱਲੋਂ ਜਥੇਬੰਦੀ ‘ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ।  ਇਨਾਂ ਸਭ ਸਮੱਸਿਆਵਾਂ ਦੇ ਹੱਲ ਲਈ ਮੁੱਖ-ਮੰਤਰੀ ਪੰਜਾਬ ਐਕਸ਼ਨ ਕਮੇਟੀ ਨੂੰ ਜਲਦ ਤੋਂ ਜਲਦ ਮੀਟਿੰਗ ਦੇਣ। ਇਸ ਮੌਕੇ ਹਰਮੇਲ ਦਾਸ,ਗੁਰਵਿੰਦਰ ਮਹਿਲ,ਮਨਦੀਪ ਸ਼ਰਮਾ,ਗੁਰਬਾਜ ਸਿੰਘ,ਬਲਜੀਤ ਰਾਏ,ਮੈਡਮ ਨੀਲਮ,ਸਪਨਾ ਗੋਇਲ,ਮੈਡਮ ਪੁਨੀਤ ,ਰਮਨਦੀਪ ਕੌਰ,ਹਰਪ੍ਰੀਤ ਕੌਰ,ਗੁਰਲਾਲ ਸਿੰਘ,ਪੁਨੀਤ ਚਾਟਲੇ,ਗੁਰਮੀਤ ਨਸੀਰੇਵਾਲ,ਪਿ੍ਰਤਪਾਲ ਸਿੰਘ,ਗਰੁਪ੍ਰੀਤ ਸਿਂਘ ਆਦਿ ਹਾਜ਼ਰ ਸਨ।