ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ-ਖਿਲਾਫੀ ਵਿਰੁੱਧ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁੱਸਾ ਅਕਾਲੀ ਦਲ ਦੀਆਂ ਪੋਲ ਖੋਲ ਰੈਲੀਆਂ ਦੌਰਾਨ ਫੁੱਟ ਕੇ ਸਾਹਮਣੇ ਆ ਰਿਹਾ : ਸੁਖਬੀਰ ਬਾਦਲ

ਬਾਘਾਪੁਰਾਣਾ13 ਫਰਵਰੀ(ਜਸ਼ਨ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ-ਖਿਲਾਫੀ ਵਿਰੁੱਧ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁੱਸਾ ਅਕਾਲੀ ਦਲ ਦੀਆਂ ਪੋਲ ਖੋਲ ਰੈਲੀਆਂ ਦੌਰਾਨ ਫੁੱਟ ਕੇ ਸਾਹਮਣੇ ਆ ਰਿਹਾ ਹੈ ਅਤੇ  ਜਨਤਾ ਵੱਲੋਂ ਇਹਨਾਂ ਰੈਲੀਆਂ ਨੰੂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਇੱਥੇ ਇੱਕ ਭਰਵੀਂ ਰੈਲੀ ਨੰੂ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਵਾਸਤੇ ਸਿੱਧੇ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ, ਕਿਉਂਕਿ ਉਸ ਨੇ ਕਿਸਾਨਾਂ ਨੰੂ ਆਪਣੇ ਦਸਤਖ਼ਤਾਂ ਵਾਲੇ ਹਲਫੀਆ ਬਿਆਨ ਵੰਡੇ ਸਨ ਅਤੇ ਵਚਨਬੱਧਤਾ ਦਿੱਤੀ ਸੀ ਕਿ ਉਹਨਾਂ ਦਾ ਸਾਰਾ ਕਰਜ਼ਾ, ਇਹ ਚਾਹੇ ਸਹਿਕਾਰੀ ਜਾਂ ਰਾਸ਼ਟਰੀਕਿ੍ਰਤ ਬੈਂਕਾਂ ਤੋਂ ਲਿਆ ਹੋਵੇ ਜਾਂ ਫਿਰ ਆੜਤੀਆਂ ਕੋਲੋਂ, ਪੂਰੀ ਤਰਾਂ ਮੁਆਫ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਅਤੇ ਨੌਜਵਾਨਾਂ ਨੰੂ ਸਮਾਰਟ ਫੋਨ ਦੇਣ ਤੋਂ ਇਲਾਵਾ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਦਾ ਵੀ ਵਾਅਦਾ ਕੀਤਾ ਸੀ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੰੂ ਲੋਕਾਂ ਨੰੂ ਦੇਣਾ ਤਾਂ ਕੀ ਸੀ, ਉਲਟਾ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ- ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇ ਆਟਾ ਦਾਲ ਸਕੀਮ ਵੀ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇੰਨਾ ਥੱਲੇ ਡਿੱਗ ਗਈ ਹੈ ਕਿ ਇਸ ਨੇ ਸੇਵਾ ਕੇਂਦਰ ਹੀ ਖਤਮ ਕਰ ਦਿੱਤੇ ਹਨ, ਜਿਹੜੇ ਇੱਕ ਨਿਸ਼ਚਿਤ ਸਮੇਂ ਅੰਦਰ ਲੋਕਾਂ ਨੰੂ ਲਾਜ਼ਮੀ ਸੇਵਾਵਾਂ ਮੁਹੱਈਆ ਕਰਵਾ ਰਹੇ ਸਨ।ਇਸ ਅਸੰਬਲੀ ਹਲਕੇ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਲੋਕ ਸਭਾ ਵਿਚ ਇਸ ਹਲਕੇ ਦੀ ਨੁੰਮਾਇਦਗੀ ਕੀਤੀ ਸੀ। ਉਹਨਾਂ ਕਿਹਾ ਕਿ ਮੈਂ ਤੁਹਾਡੀ ਸੇਵਾ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਮੈਂ ਇੱਥੇ 30 ਗਰਿੱਡ ਲਗਵਾਏ। ਬਾਘਾਪੁਰਾਣਾ ਨੰੂ ਤਹਿਸੀਲ ਬਣਵਾਇਆ। ਪਿਛਲੀ ਸਰਕਾਰ ਦੌਰਾਨ 70 ਪਿੰਡਾਂ ਦੇ ਵਿਕਾਸ ਲਈ 100 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਹੁਣ ਸਾਰੇ ਵਿਕਾਸ ਕਾਰਜ ਰੋਕ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੁਆਰਾ ਪਿੰਡਾਂ ਨੰੂ ਦਿੱਤੀਆਂ ਗਰਾਂਟਾ ਵਾਪਸ ਮੰਗਵਾ ਲਈਆਂ ਗਈਆਂ ਹਨ। ਇਸ ਸਮੇਂ ਸਿਰਫ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਖੋਟੇ ਦਾ ਵਿਕਾਸ ਹੋ ਰਿਹਾ ਹੈ, ਜਿਹੜਾ ਆਪਣੀਆਂ ਜੇਬਾਂ ਭਰਨ ਲਈ ਸਾਰਿਆਂ ਨੰੂ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੰੂ ਕਿਹਾ ਕਿ ਉਹ ਸਹੁੰ ਖਾਣ ਕਿ ਕਾਂਗਰਸ ਸਰਕਾਰ ਨੰੂ ਗਰਿੱਡਾਂ ਉੱਤੇ ਮੀਟਰ ਨਹੀਂ ਲਗਾਉਣ ਦੇਣਗੇ। ਉਹਨਾਂ ਕਿਹਾ ਕਿ ਜਿੱਥੇ ਵੀ ਮੀਟਰ ਲਾਏ ਗਏ, ਅਕਾਲੀ ਦਲ ਉੱਥੇ ਹੀ ਇਸ ਖ਼ਿਲਾਫ ਮੋਰਚਾ ਲਗਾਏਗਾ। ਸਰਦਾਰ ਮਜੀਠੀਆ ਨੇ ਇੱਕ ਤਾਜ਼ਾ ਵੀਡਿਓ ਦਾ ਹਵਾਲਾ ਵੀ ਦਿੱਤਾ,ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗੇ-ਆਜ਼ਾਦੀ, ਵਾਰ ਮੈਮੋਰੀਅਲ ਸਮੇਤ ਵਿਭਿੰਨ ਯਾਦਗਾਰਾਂ ਨੰੂ ਵਿਸ਼ਵ ਪੱਧਰ ਦੇ ਸਮਾਰਕ ਕਹਿ ਕੇ ਵਡਿਆਇਆ ਹੈ ਅਤੇ ਅਜਿਹਾ ਉਪਰਾਲਾ ਕਰਨ ਲਈ ਸਾਬਕਾ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਪਸੰਸਾ ਕੀਤੀ ਹੈ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਰਾਸਤੇ-ਖਾਲਸਾ ਨੰੂ ‘ਚਿੱਟਾ ਹਾਥੀ‘ ਕਹਿ ਕੇ ਨਿੰਦਿਆ ਸੀ।ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕੋਈ ਦੀਨ-ਇਮਾਨ ਨਹੀਂ ਹੈ। ਇਸ ਨੇ ਚੰਨ ਤੋੜ ਕੇ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਦਿੱਤਾ ਕੱਖ ਵੀ ਨਹੀ। ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਨੰੂ ਮੁਫਤ ਬਿਜਲੀ ਅਤੇ ਗਰੀਬਾਂ ਨੰੂ ਸਬਸਿਡੀ ਉੱਤੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਆਪਣੇ ਦੋਵੇਂ ਹੀ ਵਾਅਦੇ ਪੂਰੇ ਕਰਕੇ ਵਿਖਾਏ। ਇਸ ਮੌਕੇ ਉੱਤੇ ਬੋਲਦਿਆਂ ਅਕਾਲੀ ਦਲ ਮੋਗਾ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਖੋਟੇ ਦੀਆਂ ਭਿ੍ਰਸ਼ਟ ਗਤੀਵਿਧੀਆਂ ਨੰੂ ਉਜਾਗਰ ਕੀਤਾ।ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ,ਬਰਜਿੰਦਰ ਸਿੰਘ ਮੱਖਣ ਬਰਾੜ,ਚੇਅਰਮੈਨ ਖਣਮੱਖ ਭਾਰਤੀ ਪੱਤੋ,ਜਸਪ੍ਰੀਤ ਸਿੰਘ ਮਾਹਲਾ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਅਮਰਜੀਤ ਸਿੰੰਘ ਲੰਢੇਕੇ,ਅਸ਼ਵਨੀ ਪਿੰਟੂ,ਗੁਰਮੇਲ ਸਿੰਘ ਸਿੱਧੂ,ਸਰਪੰਚ ਰਵੀਦੀਪ ਸਿੰਘ ਦਾਰਾਪੁਰ,ਜੁਗਰਾਜ ਸਿੰਘ ਦੌਧਰ,ਬੂਟਾ ਸਿੰਘ ਦੌਲਤਪੁਰਾ,ਸੁਖਜਿੰਦਰ ਸਿੰਘ ਛਿੰਦਾ, ਪਰਮਪਾਲ ਸਿੰਘ ਧਰਮਕੋਟ,ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ