ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੋਲ ਖੋਲ੍ਹ’ ਰੈਲੀ ਕੀਤੀ ਗਈ

ਬਾਘਾਪੁਰਾਣਾ,13 ਫਰਵਰੀ (ਜਸਵੰਤ ਗਿੱਲ ਸਮਾਲਸਰ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੋਧ ਖੋਲ੍ਹੇ ਗਏ ਮੋਰਚੇ ਤਹਿਤ ਅੱਜ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਜਿਲ੍ਹਾ ਦਿਹਾਤੀ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਜਿਲ੍ਹਾ ਸ਼ਹਿਰੀ ਪ੍ਰਧਾਨ ਬਾਲ ਕ੍ਰਿਸ਼ਾਨ ਬਾਲੀ ਦੀ ਅਗਵਾਈ ਹੇਠ ‘ਪੋਲ ਖੋਲ੍ਹ’ ਰੈਲੀ ਕੀਤੀ ਗਈ।ਰੈਲੀ ਦੌਰਾਨ ਲੋਕਾਂ ਇਕੱਠ ਨੂੰ ਦੇਖ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਬਿਕਰਮਜੀਤ ਸਿੰਘ ਮਜੀਠੀਆਂ,ਜੱਥੇਦਾਰ ਤੋਤਾ ਸਿੰਘ ਤੇ ਸਮੁੱਚੀ ਲੀਡਰਸ਼ਿਪ ਨੇ ਜੱਥੇਦਾਰ ਤੀਰਥ ਸਿੰਘ ਮਾਹਲਾ ਨੂੰ ਵਧਾਈ ਦਿੱਤੀ ਅਤੇ ਰੈਲੀ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕਰਦਿਆ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਝੂਠ ਬੋਲਣ ਵਾਲੇ ਹੱਦਾਂ ਬੰਨ੍ਹੇ ਹੀ ਟੱਪ ਗਿਆ।ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਸੱਤਾ ਪ੍ਰਾਪਤ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆ ਸ ਭਲੋਕ ਭਲਾਈ ਦੀਆਂ ਸਕੀਮਾਂ ਨੂੰ ਬੰਦ ਕਰ ਰਿਹਾ ਹੈ।ਵੋਟਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਤਿਆਰ ਕੀਤੇ ਮੈਨੀਫੈਸ਼ਟੋ ਵਿੱਚ ਦਿੱਤੇ ਗਏ ਇੱਕ ਵੀ ਵਾਅਦੇ ਨੂੰ ਕਾਂਗਰਸ ਸਰਕਾਰ ਪੂਰਾ ਨਹੀਂ ਕਰ ਸਕੀ।ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਕਰਜ਼ਾ ਮੁਆਫੀ,ਘਰ-ਘਰ ਨੌਕਰੀ,2500 ਪੈਨਸ਼ਨ,ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਤੇ 51 ਹਜ਼ਾਰ ਸ਼ਗਨ ਸਕੀਮ ਆਦਿ ਦੇਣ ਦਾ ਐਲਾਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ,ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਆਪਣੇ ਐਲਾਨਾ ਤੋਂ ਮੂੰਹ ਫੇਰ ਕੇ ਲੋਕਾਂ ਤੋਂ ਭੱਜ ਰਹੇ ਹਨ।ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਸ਼ਫਰ ਨੂੰ ਯਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਹਲਕਾ ਬਾਘਾਪੁਰਾਣਾ ਤੋਂ ਹੀ ਸ਼ੁਰੂ ਕੀਤਾ ਸੀ ਅਤੇ ਹਲਕੇ ਦੇ ਲੋਕ ਅੱਜ ਵੀ ਉਨ੍ਹਾਂ ਨਮੂ ਬੇਹੱਦ ਪਿਆਰ ਕਰਦੇ ਹਨ,ਇਸ ਗੱਲ ਦਾ ਸਬੂਤ ਲੋਕਾਂ ਦਾ ਠੱਠਾਂ ਮਾਰਦਾ ਇਕੱਠ ਹੈ।ਬਿਕਰਮਜੀਤ ਮਜੀਠੀਆਂ ਨੇ ਕੈਪਟਨ ਸਰਕਾਰ ਨੂੰ ਲੰਮੇਂ ਹੱਥੀਂ ਲੈਦਿਆ ਕਿਹਾ ਕਿ ਘਰ-ਘਰ ਨੌਕਰੀ ਦੇ ਫਾਰਮ ਭਰਨ ਵਾਲੀ ਕਾਂਗਰਸ ਸਰਕਾਰ ਨੇ 11 ਮਹੀਨੇ ਬੀਤਣ ਦੇ ਬਾਵਜੂਦ ਇੱਕ ਵੀ ਬੇਰੁਜ਼ਗਾਰ ਨੂੰ ਨੌਕਰੀ ਨਹੀਂ ਦਿੱਤੀ ਜੇਕਰ ਨੌਕਰੀ ਦਿੱਤੀ ਵੀ ਹੈ ਤਾਂ ਬੇਅੰਤ ਸਿੰਘ ਦੇ ਪੋਤਰੇ ਨੂੰ ਦਿੱਤੀ ਹੈ ਜਿਸ ਦੀ ਪੜ੍ਹਾਈ ਅਤੇ ਯੋਗਤਾ ਨੌਕਰੀ ਦੇ ਯੋਗ ਨਹੀਂ ਸੀ।ਏਸੇ ਤਰ੍ਹਾਂ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਨਹੀਂ ਸਗੋਂ 45 ਹਾਜ਼ਰ ਕਰੋੜ ਦਾ ਘਪਲਾ ਕਰਨ ਵਾਲੇ ਪਨ ਗਰੁੱਪ ਦਾ ਕਰਜ਼ਾ ਮੁਆਫ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਗਰੀਬ ਮਜ਼ਦੂਰਾਂ ਦਾ ਦਵਾਲਾ ਕੱਢ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੇ ਚੁੱਲ੍ਹਿਆ ਦੀ ਅੱਗ ਮਦਮ ਪੈਂਦੀ ਜਾ ਰਹੀ ਹੈ।ਸਥਾਨਕ ਸ਼ਹਿਰ ਦੀ ਨਗਰ ਕੌਸ਼ਲ ਚੋਣ ‘ਤੇ ਨਿਸ਼ਾਨਾ ਕੱਸਦਿਆ ਮਜੀਠੀਏ ਨੇ ਕਿਹਾ ਕਿ ਸ਼ਹਿਰ ਦੀ ਪ੍ਰਧਾਨਗੀ ਦਾ ਕਾਂਗਰਸ ਦੇ ਹਲਕਾ ਵਿਧਾਇਕ ਦਰਸ਼ਨ ਖੋਟੇ ਨਾਲ 35 ਲੱਖ ਵਿੱਚ ਸੌਦਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਪ੍ਰਧਾਨਗੀਆਂ ਅਤੇ ਸਰਪੰਚੀਆਂ ਮੁੱਲ ਵਿੱਕ ਰਹੀਆਂ ਹਨ।ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਆਪਣਾ ਹੱਕ ਮੰਗਣ ਲਈ ਕਿਸੇ ਸਮੇਂ ਵੀ ਸੜਕਾਂ ਤੇ ਉੱਤਰ ਸਕਦੇ ਹਨ।ਜੱਥੇਦਾਰ ਤੋਤਾ ਸਿੰਘ,ਜਗਤਾਰ ਰਾਜੇਆਣਾ,ਹਰਮੇਲ ਮੌੜ,ਪ੍ਰਧਾਨ ਵੀਰਪਾਲ ਸਮਾਲਸਰ,ਸਾਬਕਾ ਸਰਪੰਚ ਪਾਲਾ ਸਿੰਘ ਭਲੂਰ,ਬੀਬੀ ਬਲਦੀਪ ਕੌਰ,ਬਲਵਿੰਦਰ ਸਿੰਘ ਬਰਾੜ,ਸੁਖਹਰਪ੍ਰੀਤ ਸਿੰਘ ਰੋਡੇ, ਸੂਬਾ ਸਿੰਘ ਬਾਦਲ,ਅਜੀਤ ਸਾਂਤ ਅਤੇ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ ਅਕਾਲੀ ਦਲ ਦੀ ਸਰਕਾਰ ਆਉਣ ਤੇ ਜਵਾਬ ਦਿੱਤਾ ਜਾਵੇਗਾ।ਹਲਕੇ ਦੀ ਲੀਡਰਸ਼ਿਪ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ,ਬਰਜਿੰਦਰ ਸਿੰਘ  ਬਰਾੜ,ਚੇਅਰਮੈਨ ਖਣਮੱਖ ਭਾਰਤੀ ਪੱਤੋ,ਸੀਨੀਅਰ ਨੇਤਾ ਰਾਜਵੰਤ ਮਾਹਲਾ,ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਅਮਰਜੀਤ ਸਿੰੰਘ ਲੰਢੇਕੇ,ਅਸ਼ਵਨੀ ਪਿੰਟੂ,ਗੁਰਮੇਲ ਸਿੰਘ ਸਿੱਧੂ,ਸਰਪੰਚ ਰਵੀਦੀਪ ਸਿੰਘ ਦਾਰਾਪੁਰ,ਜੁਗਰਾਜ ਸਿੰਘ ਦੌਧਰ,ਬੂਟਾ ਸਿੰਘ ਦੌਲਤਪੁਰਾ,ਸੁਖਜਿੰਦਰ ਸਿੰਘ ਛਿੰਾ, ਪਰਮਪਾਲ ਸਿੰਘ ਧਰਮਕੋਟ,ਜਸਪ੍ਰੀਤ ਸਿੰਘ ਮਾਹਲਾ , ਚੇਅਰਮੈਨ ਅਮਰਜੀਤ ਸਿੰਘ, ਮੀਤ ਪ੍ਰਧਾਨ ਮਾ.ਗੁਰਬਚਨ ਸਿੰਘ ਸਮਾਲਸਰ, ਬਲਤੇਜ ਲੰਗੇਆਣਾ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਗੁਰਜੰਟ ਭੁੱਟੋਂ ਰੋਡੇ, ਜਗਮੋਹਨ ਸਰਪੰਚ ਜੈ ਸਿੰਘਵਾਲਾ, ਸੰਜੀਵ ਬਿੱਟੂ ਰੋਡੇ, ਸ਼ਹਿਰੀ ਪ੍ਰਧਾਨ ਪਵਨ ਢੰਡ, ਗੁਰਦੇਵ ਪ੍ਰਿੰਸੀਪਲ, ਨੰਦ ਸਿੰਘ ਬਰਾੜ, ਕੇਵਲ ਗਰਗ, ਜਸਪ੍ਰੀਤ ਮਾਹਲਾ, ਕਰਮ ਮਾਹਲਾ,ਇੰਦਰਜੀਤ ਸਿੰਘ ਲੰਗੇਆਣਾ, ਨਵਜੋਤ ਮਾਹਲਾ, ਗੁਰਦਿੱਤ ਢਿੱਲੋਂ,  ਪਵਨ ਗੋਇਲ, ਵਿੱਕੀ ਫੂਲੇਵਾਲਾ, ਰਣਜੀਤ ਝੀਥੇ, ਰਾਕੇਸ਼ ਤੋਤਾ, ਭੂਸ਼ਨ ਗੋਇਲ, ਬਿੱਟੂ, ਦਵਿੰਦਰ ਚੀਕਾ, ਰੋਸ਼ਨ ਲਾਲ,ਪ੍ਰਧਾਨ ਗੁਰਦੀਪ ਸਿੰਘ ਦੀਪਾ ਸਮਾਲਸਰ,ਪੰਚ ਸੋਮਾ ਗਿੱਲ,ਸਰਪੰਚ ਰਣਧੀਰ ਸਿੰਘ ਸਰਾਂ ਸਮਾਲਸਰ ਖੁਰਦ, ਮੱਖਣ ਬਰਾੜ,ਸਤਨਾਮ ਸੱਤੂ,ਪ੍ਰਧਾਨ ਰਜਿੰਦਰ ਕੁਮਾਰ ਬਾਂਸੀ,ਸੋਹਣ ਸਿੰਘ ਸਰਪੰਚ,ਸਾਬਕਾ ਸਰਪੰਚ ਹਰਮੇਸ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ