ਕੰਬਾਈਨ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ, ਪੁਲਿਸ ’ਤੇ ਕਾਰਵਾਈ ਦੇ ਨਾਮ ਤੇ ਗੁਮਰਾਹ ਕਰਨ ਦੇ ਲਗਾਏ ਦੋਸ਼

 ਫਿਰੋਜ਼ਪੁਰ ,13 ਫਰਵਰੀ (ਪੰਕਜ ਕੁਮਾਰ)-ਜ਼ਿਲਾ ਫਿਰੋਜ਼ਪੁਰ ਵਿਖੇ ਇਕ ਨੌਜਵਾਨ ਦੀ ਕੰਬਾਈਨ ਥੱਲੇ ਆਉਣ ਨਾਲ ਮੌਤ ਹੋ ਗਈ । ਇਹ ਘਟਨਾ ਕੰਬਾਈਨ ਉਸ ਸਮੇਂ ਵਾਪਰੀ ਜਦੋ ਪਿੰਡ ਸ਼ਦੀਨ ਵਾਲੇ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਸੋਨੂ ਰਾਤ ਨੂੰ ਆਪਣੇ ਘਰੋਂ ਮੋਟਰਸਾਈਕਲ ਤੇ ਕੱਚਾ ਜੀਰਾ ਰੋਡ ਤੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਆਉਂਦੀ ਇਕ ਕੰਬਾਈਨ ਨਾਲ ਉਸਦੀ ਟੱਕਰ ਹੋ ਗਈ ਤੇ ਉਹ ਮੋਟਰਸਾਈਕਲ ਸਣੇ ਕੰਬਾਇਨ ਦੇ ਥੱਲੇ ਆ ਗਿਆ ਜਿਸ ਤੋ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਸੋਨੂ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਪਰਿਵਾਰ ਵਿਚ ਮਾਤਮ ਛਾਂ ਗਿਆ । ਮਿ੍ਰਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸਦੇ ਵਾਰਸਾ ਨੂੰ ਸੌਂਪ ਦਿੱਤਾ ਗਿਆ ਹੈ। ਸੋਨੂ ਦੇ ਪਰਿਵਾਰਿਕ ਅਤੇ ਰਿਸ਼ਤੇਦਾਰਾਂ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਹੀ ਸਵਾਲ ਚੁੱਕਦਿਆਂ ਪੁਲਿਸ ਉਥੇ ਦੋਸ਼ੀਆਂ ਨੂੰ ਬਚਾਉਣ ਦੀ ਗੱਲ ਆਖੀ ਅਤੇ ਪੁਲਿਸ ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ।  ਪੀੜਿਤ ਪਰਿਵਾਰ ਅਤੇ ਉਨਾਂ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਪੁਲਿਸ ਘਟਨਾ ਮੌਕੇ ਕੰਬਾਈਨ ਚਲਾਉਣ ਵਾਲੇ ਨੂੰ ਨਹੀਂ ਫੜ ਰਹੀ ਹੈ ਜਦਕਿ ਕੰਬਾਈਨ ਦਾ ਮਾਲਕ ਉਸ ਨੂੰ ਚਲਾ ਰਿਹਾ ਸੀ ਉਨਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦਾ ਨਾਮ ਪਾਇਆ ਜਾ ਰਿਹਾ ਹੈ ਤੇ ਉਨਾਂ ਨੂੰ ਕਾਰਵਾਈ ਦੇ ਨਾਮ ਤੇ ਗੁਮਰਾਹ ਕੀਤਾ ਜਾ ਰਿਹਾ ਹੈ । ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਹ ਘਟਨਾ ਕੰਬਾਈਨ ਚਲਾਉਣ ਵਾਲੇ ਦੀ ਲਾਪਰਵਾਹੀ ਨਾਲ ਵਾਪਰੀ ਹੈ ਅਤੇ ਉਸ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਕਾਰਵਾਈ ਤੋਂ ਨਾਰਾਜ ਮਿ੍ਰਤਕ ਨੌਜਵਾਨ ਸੋਨੂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਜਮਕੇ ਨਾਰੇਬਾਜ਼ੀ ਕੀਤੀ ਗਈ ਤੇ ਪੁਲਿਸ ਖਿਲਾਫ ਰੋਸ਼ ਜਾਹਿਰ ਕੀਤਾ ਗਿਆ  । ਬਹਿਰਹਾਲ ਵੇਖਣਾ ਇਹ ਹੋਵੇਗਾ ਕਿ ਪੁਲਿਸ ਆਪਣੇ ਉਤੇ ਲੱਗੇ ਆਰੋਪਾਂ ਤੋਂ ਬਾਅਦ ਇਸ ਮਾਮਲੇ ਦੀ ਕਾਰਵਾਈ ਕਿਵੇਂ ਕਰਦੀ ਹੈ  ।