ਮੋਗਾ ਨਗਰ ਨਿਗਮ ਦੀ ਖਾਲੀ ਹੋੲੀ ਸੀਟ ਲੲੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ੳੁਮੀਦਵਾਰ ਨੇ ਕੀਤੇ ਕਾਗਜ ਦਾਖਲ

ਮੋਗਾ,12 ਫਰਵਰੀ (ਜਸ਼ਨ) ਨਗਰ ਨਿਗਮ ਮੋਗਾ ਦੀ ੲਿੱਕ ਖਾਲੀ ਪੲੀ ਸੀਟ ਲੲੀ ਅੱਜ ਸ੍ਰੋਮਣੀ ਅਕਾਲੀ ਦਲ ਬਾਦਲ ਦੇ ੳੁਮੀਦਵਾਰਾ ਨੇ ਅਾਪਣੇ ਕਾਗਜ ਦਾਖਲ ਕੀਤੇ !ਯਾਦ ਰਹੇ ਕਿ ਕੋਸਲਰ ਗੁਰਦੇਵ ਕੋਰ ਦੀ ਮੋਤ ਤੋ ਬਾਅਦ ੲਿਹ ਸੀਟ ਖਾਲੀ ਹੋ ਗੲੀ ਸੀ! ੲਿਸ ਹੋ ਰਹੀ ਚੋਣ ਨੂੰ ਲੈ ਅੱਜ ਸਭ ਤੋ ਪਹਿਲਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ੲਿੰਚ ਬਰਜਿੰਦਰ ਸਿੰਘ ਦੀ ਅਗਵਾੲੀ ਹੇਠ ਗੁਰਵਿੰਦਰ ਕੋਰ ਨੇ ਵਾਰਡ ਨੰ 25 ਤੋ ਕਾਫਲੇ ਨਾਲ.ਪਹੁੰਚ ਕੇ ਅੈਸ ਡੀ ਅੈਮ ਮੋਗਾ ਸੁਖਪ੍ਰੀਤ ਸਿੰਘ ਕੋਲ ਅਾਪਣੇ ਨਮਾਜਦਗੀ ਪੱਤਰ ਦਾਖਲ ਕੀਤੇ! ੲਿਸ ਮੋਕੇ ਹਲਕਾ ੲਿੰਚ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋ ਅਕਾਲੀ ਦਲ ਦੀ ਸਰਕਾਰ ਵਲ਼ੋ ਕੀਤੇ ਵਿਕਾਸ ਕਾਰਜਾ ਦੇ ਮੁੰਦੇ ਤੇ ਵੋਟਾ ਮੰਗਕੇ ਵੱਡੀ ਲੀਡ ਨਾਲ ਚੋਣ ਜਿੱਤਣਗੇ!


