ਰੋਟਰੀ ਕਲੱਬ ਮੋਗਾ ਰਾਇਲ ਨੇ ਕਰਵਾਇਆ ਪਰਿਵਾਰ ਮਿਲਨ ਸਮਾਗਮ

ਮੋਗਾ,12 ਫਰਵਰੀ (ਜਸ਼ਨ)-ਮੋਗਾ ਦੇ ਆਰਬਿਟ ਹੋਟਲ ਵਿਚ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਪਰਿਵਾਰ ਮਿਲਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਕਲੱਬ ਸਾਰੇ ਮੈਂਬਰ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਪਰਿਵਾਰ ਮਿਲਨ ਸਮਾਰੋਹ ’ਚ ਜਿੱਥੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਬੱਚਿਆਂ ਵੱਲੋਂ ਵੀ ਡਾਂਸ ਆਈਟਮ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ’ਚ ਵੈਲੇਨਟਾਈਨ ਥੀਮ ’ਤੇ ਮਹਿਲਾਵਾਂ ਨੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ। ਬੈਸਟ  ਪਰਫੌਰਮੈਂਸ ਨਲਿਨੀ ਜਿੰਦਲ ,ਨੀਲੂ ਜਿੰਦਲ ਅਤੇ ਵੰਦਨਾ ਜਿੰਦਲ ਦੀ ਰਹੀ । ਇਸ ਮੌਕੇ ਬੱਚਿਆਂ ਲਈ ਗੇਮਜ਼ ਵੀ ਰੱਖੀਆਂ ਗਈਆਂ ਸਨ ਜਿਹਨਾਂ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ ।

ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਗੁਪਤਾ ਅਤੇ ਸੈਕਟਰੀ ਰਾਜੀਵ ਅਰੋੜਾ ਨੇ ਕਿਹਾ ਕਿ ਉਹਨਾਂ ਦੇ ਕਲੱਬ ਵੱਲੋਂ ਸਾਲ ’ਚ ਇਕ ਵਾਰ ਪਰਿਵਾਰ ਮਿਲਣ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਅੱਜ ਦੇ ਪ੍ਰੌਗਰਾਮ ਦਾ ਸਿਹਰਾ ਪ੍ਰੋਜੈਕਟ ਚੇਅਰਮੈਨ ਮਨੋਜ ਜਿੰਦਲ ,ਪਰਵੀਨ ਜਿੰਦਲ,ਪੰਕਜ ਬਾਂਸਲ,ਸੁਭਾਸ਼ ਬਾਂਸਲ ਨੂੰ ਜਾਂਦਾ ਜਿਹਨਾਂ ਦਿਨ ਰਾਤ ਮਿਹਨਤ ਕਰ ਕੇ ਪ੍ਰੋਗਰਾਮ ਨੂੰ ਤਿਆਰ ਕੀਤਾ। ਕਲੱਬ ਦੇ ਸੈਕਟਰੀ ਰਾਜੀਵ ਅਰੋੜਾ ਨੇ ਦੱਸਿਆ ਕਿ ਇਸ ਵਾਰ ਇਸ ਪ੍ਰੋਗਰਾਮ ਦਾ ਥੀਮ ਵੈਲੇਨਟਾਈਨ ਰੱਖਿਆ ਗਿਆ ਸੀ । ਇਸ ਮੌਕੇ ਸਮੂਹ ਜੋੜਿਆਂ ਨੇ ਕੱਪਲ ਡਾਂਸ ਕੀਤਾ ਅਤੇ ਆਪਣੀਆਂ ਪਤਨੀਆਂ ਨੂੰ ਵਿਸ਼ੇਸ਼ ਤੋਹਫ਼ੇ ਦਿੱਤੇ। ਵੈਲੇਨਟਾਈਨ ਥੀਮ ’ਤੇ ਰਾਜੀਵ ਮਿੱਤਲ ਅਤੇ ਸਚਿਨ ਦਾ ਕੱਪਲ ਡਾਂਸ ਬਹੁਤ ਸਰਾਹਿਆ ਗਿਆ। ਡਾ: ਗੌਰਵ ਮਿੱਤਲ ਨੇ ਬਹੁਤ ਵਧੀਆ ਕਵਿਤਾ ਸੁਣਾਈ । ਇਸ ਮੌਕੇ ਮਹਿਲਾਵਾਂ ਨੇ ਕੈਟ ਵਾਕ ਵੀ ਕੀਤੀ।