ਬਾਘਾਪੁਰਾਣਾ ਪੁਲਿਸ ਵੱਲੋਂ ਸਮੱਗਲਰਾਂ ਅਤੇ ਗੁੰਡਾਂ ਅਨਸਰਾਂ ਤੇ ਨਕੇਲ ਕੱਸਣ ਲਈ ਮਹੰਤਾਂ ਵਾਲੇ ਮੁਹੱਲੇ ਦੀ ਤਲਾਸ਼ੀ,ਕੋਈ ਵੀ ਨਸ਼ਾ ਜਾਂ ਹੋਰ ਸਮੱਗਰੀ ਨਹੀਂ ਮਿਲੀ

ਬਾਘਾਪੁਰਾਣਾ,11 ਫਰਵਰੀ (ਜਸਵੰਤ ਗਿੱਲ)-ਸਥਾਨਕ ਸ਼ਹਿਰ ਦੀ ਪੁਲਿਸ ਵੱਲੋਂ ਡੀ.ਐੱਸ.ਪੀ ਬਾਘਾਪੁਰਾਣਾ ਸੁਖਦੀਪ ਸਿੰਘ ਅਤੇ ਥਾਣਾ ਮੁਖੀ ਜੰਗਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸ਼ਹਿਰ ਦੇ ਮੋਗਾ ਰੋਡ ‘ਤੇ ਸਥਿਤ ਮਹੰਤਾਂ ਵਾਲੇ ਮਹੱਲੇ ਦੇ ਘਰਾਂ ਵਿੱਚ ਤਲਾਸ਼ੀ ਲਈ ਗਈ,ਪਰ ਪੁਲਿਸ ਨੂੰ ਘਰਾਂ ਵਿੱਚੋਂ ਕੋਈ ਵੀ ਨਸ਼ਾ ਜਾਂ ਹੋਰ ਸਮੱਗਰੀ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਇਹ ਮਹੱਲਾ ਪਿੱਛਲੇ ਕਈ ਸਮੇਂ ਤੋਂ ਨਜਾਇਜ਼ ਸ਼ਰਾਬ ਦੀ ਵਿਕਰੀ ਕਰਕੇ ਸ਼ੱਕ ਦੇ ਘੇਰੇ ਵਿਚ ਹੈ ਅਤੇ ਪੁਲਿਸ ਦੀ ਇਸ ਤੇ ਹਰ ਵਕਤ ਅੱਖ ਰਹਿੰਦੀ ਹੈ,ਇਸੇ ਕਾਰਨ ਹੀ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਉਨਾਂ ਦੇ ਹੱਥ ਕੁਝ ਨਹੀਂ ਲੱਗ ਸਕਿਆ।

‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆ ਡੀ.ਐੱਸ.ਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਹੰਤਾਂ ਵਾਲੇ ਮੁਹੱਲੇ ਵਿੱਚ ਚੱਲ ਰਹੀ ਨਸ਼ੇ ਦੀ ਵਿਕਰੀ ਨੂੰ ਲੈ ਕੇ ਤਲਾਸ਼ੀ ਕੀਤੀ ਗਈ ਤੇ ਇਹ ਤਲਾਸ਼ੀ ਮੁਹਿੰਮ ਸ਼ਹਿਰ ਦੇ ਹੋਰ ਵੀ ਮੁਹੱਲਿਆ ਵਿੱਚ ਕੀਤੀ ਜਾਵੇਗੀ ਜਿੱਥੇ ਸ਼ਰਾਬ ਅਤੇ ਹੋਰ ਨਸ਼ਾ ਨਜਾਇਜ਼ ਤੌਰ ਤੇ ਵਿੱਕ ਰਿਹਾ ਹੈ। ਉਨਾਂ ਨਸ਼ੇ ਦੇ ਸਮੱਗਲਰਾਂ ਅਤੇ ਗੁੰਡਾਂ ਅਨਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਨ ਲੱਗ ਜਾਣ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਜਾਇਜ਼ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਛੱਡਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਗੁੰਡਾ ਅਨਸਰ ਤੇ ਨਸ਼ੇ ਦੇ ਸਮੱਗਲਰ ਆਪਣੀ ਆਦਤ ਛੱਡ ਦੇਣ ਜਾਂ ਫਿਰ ਸ਼ਹਿਰ ਛੱਡ ਕੇ ਭੱਜ ਜਾਣ। ਉਨਾਂ ਕਿਹਾ ਕਿ ਇਹ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ। ਇਸ ਮੌਕੇ ਥਾਣੇਦਾਰ ਜਸਪਾਲ ਸਿੰਘ,ਥਾਣੇਦਾਰ ਜਗਸੀਰ ਸਿੰਘ,ਸੁਨੀਲ ਸ਼ਰਮਾ,ਸੁਖਚੈਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਹਾਜ਼ਰ ਸਨ।