ਭਾਰਤ ਮਾਤਾ ਮੰਦਿਰ ਵਿਖੇ ਮਲਟੀ-ਸ਼ਪੈਸ਼ਲਟੀ ਮੁੱਫਤ ਜਾਂਚ ਕੈਂਪ ’ਚ 200 ਦੇ ਕਰੀਬ ਮਰੀਜ਼ਾਂ ਦਾ ਕੀਤਾ ਗਿਆ ਚੈੱਕਅਪ

ਮੋਗਾ, 11 ਫਰਵਰੀ (ਜਸ਼ਨ) ਭਾਰਤ ਮਾਤਾ ਮੰਦਿਰ ਕਮੇਟੀ, ਵਿਸ਼ਵ ਹਿੰਦੂ ਪਰਿਸ਼ਦ ,ਬਜਰੰਗ ਦਲ ਅਤੇ ਦੁਰਗਾ ਵਾਹਿਨੀ ਮਾਤਰ ਸ਼ਕਤੀ ਵੱਲੋਂ ਵੱਖ ਵੱਖ ਤਰਾਂ ਦੀਆਂ ਬੀਮਾਰੀਆਂ ਦਾ ਮੁੱਫਤ ਚੈੱਕਅਪ ਕੈਂਪ ਪੁਰਾਣੀ ਦਾਣਾ ਮੰਡੀ ਸਥਿਤ ਭਾਰਤ ਮਾਤਾ ਮੰਦਿਰ ਵਿਖੇ ਲਗਾਇਆ ਗਿਆ । ਕੈਂਪ ’ਚ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਤੋਂ ਪੇਟ ਦੇ ਰੋਗਾਂ ਦੇ ਮਾਹਿਰ ਡਾ: ਹਰਪਾਲ ਸਿੰਘ,ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾ: ਰਾਜੀਵ ਗਰਗ,ਜਨਰਲ ਬੀਮਾਰੀਆਂ ਦੇ ਮਾਹਿਰ ਅਤੇ ਮੰਦਿਰ ਕਮੇਟੀ ਦੇ ਪ੍ਰਧਾਨ ਡਾ: ਸੀਮਾਂਤ ਗਰਗ, ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ: ਚੰਦਨ ਸਿੰਗਲਾ ਨੇ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਪਹੰੁਚੇ  ਹੋਏ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੀਮਾਰੀਆਂ ਪ੍ਰਤੀ ਜਾਗਰੂਕ ਕਰਨ ਦੇ ਨਾਲ ਸਿਹਤ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪੰਡਿਤ ਮਹਿੰਦਰ ਨਰਾਇਣ ਝਾਅ ਦੀ ਅਗਵਾਈ ਵਿਚ ਬਜਰੰਗ ਦਲ ਦੇ ਡਾਇਰੈਕਟਰ ਸੰਜੀਵ ਸੈਨੀ ,ਵਿਹਿਪ ਦੇ ਜ਼ਿਲਾ ਪ੍ਰਧਾਨ ਪਵਨ ਗੋਇਲ ,ਵਿਹਿਪ ਦੇ ਕਾਰਜਕਾਰੀ ਜ਼ਿਲਾ ਪ੍ਰਧਾਨ ਵਿਜੇ ਅਰੋੜਾ ਨੇ ਰਿਬਨ ਕੱਟਦਿਆਂ ਕੀਤਾ । ਇਸ ਮੌਕੇ ਸੰਜੀਵ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਗਠਨਾਂ ਵੱਲੋਂ ਆਪਸੀ ਸਹਿਯੋਗ ਨਾਲ ਧਰਮ ਦੀ ਸੇਵਾ ਦੇ ਨਾਲ ਨਾਲ ਸਮਾਜਸੇਵੀ ਕਾਰਜ ਕਰਨਾ ਸ਼ਲਾਘਾਯੋਗ ਉੱਦਮ ਹੈ । ਉਹਨਾਂ ਭਾਰਤ ਮਾਤਾ ਮੰਦਿਰ ਕਮੇਟੀ, ਵਿਸ਼ਵ ਹਿੰਦੂ ਪਰਿਸ਼ਦ ,ਬਜਰੰਗ ਦਲ ਅਤੇ ਦੁਰਗਾ ਵਾਹਿਨੀ ਮਾਤਰ ਸ਼ਕਤੀ ਦੇ ਸਮੂਹ ਮੈਂਬਰਾਂ ਨੂੰ ਇਸ ਨੇਕ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਦੀ ਵਧਾਈ ਦਿੱਤੀ  । ਉਹਨਾਂ ਕਿਹਾ ਕਿ ਜਲਦੀ ਹੀ ਮੰਦਿਰ ਕਮੇਟੀ ਵੱਲੋਂ ਮੰਦਰ ਦੇ ਨਵੀਨੀਕਰਣ ਕੀਤਾ ਜਾਵੇਗਾ । ਇਸ ਮੌਕੇ ਬਰਜੰਗ ਦਲ ਦੇ ਸੰਯੋਜਕ ਯਸ਼ਪਾਲ ਸੈਣੀ ਨੇ ਕਿਹਾ ਕਿ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਤਿਆਗ ਕੇ ਨੌਜਵਾਨਾਂ ਨੂੰ ਸਮਾਜ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਰਜੰਗ ਦਲ ਨੌਜਵਾਨਾਂ ਨੂੰ ਧਰਮ ਅਤੇ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਜੋੜ ਕੇ ਆਪਣੀ ਪੁਰਾਤਨ ਸੰਸਿਤੀ ਦੇ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨ ਵਿਚ  ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਕੈਂਪ ਵਿਚ ਖਾਸ ਤੌਰ ’ਤੇ ਮਰੀਜ਼ਾਂ ਦੀ ਈ ਸੀ ਜੀ ਜਾਂਚ ,ਸ਼ੂਗਰ ਜਾਂਚ,ਬੀ ਪੀ ਜਾਂਚ ਦੇ ਨਾਲ ਨਾਲ ਮੁੱਫਤ ਦਵਾਈਆਂ ਵੀ ਦਿੱਤੀਆਂ ਗਈਆਂ । ਕੈਂਪ ਦੌਰਾਨ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿਚ ਆਪਣਾ ਭਵਿੱਖ ਸੰਵਾਰਨ ਸਬੰਧੀ  ਪ੍ਰਦੀਪ ਕੁਮਾਰ,ਐਡਵੋਕੇਟ ਵਰਿੰਦਰ ਗਰਗ , ਸੰਦੀਪ ਸੇਠੀ , ਰਿਸ਼ੀ ਮਨਚੰਦਾ ਅਤੇ ਹਰਸ਼ ਗੋਇਲ ਵੱਲੋਂ ਮੁੱਫਤ ਸਲਾਹ ਦਿੱਤੀ ਗਈ। ਇਸ ਮੌਕੇ ’ਤੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ,ਖੇਤਰੀ ਸੇਵਾ ਪ੍ਰਮੁੱਖ ਰਜਿੰਦਰ ਵਸ਼ਿਸਟ,ਪੰਜਾਬ ਸੇਵਾ ਪ੍ਰਮੁੱਖ ਪੰਕਜ ਗੋਇਲ, ਐੱਸ ਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਨ ਸਿੰਗਲਾ ,ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲਾ ਵਾਈਸ ਪ੍ਰੈਜ਼ੀਡੈਂਟ ਰਜਿੰਦਰ ਕੋਹਲੀ ਐਮਰੌਨ ਬੈਟਰੀਜ਼ ,ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ,ਸੈਨੇਟਰੀ ਇੰਸਪੈਕਟਰ ਅਰਜੁਨ ਸਿੰਘ, ਪਵਨ ਗੋਇਲ,ਆਸ਼ੀਸ਼ ਅਗਰਵਾਲ,ਯਸ਼ਪਾਲ ਸੈਣੀ,ਰਜਿੰਦਰ ਗਰਗ,ਡਾ: ਸੁਨੀਲ ਮਿੱਤਲ,ਡਾ: ਅਮਨ ਗਰਗ,ਹਰਸ਼ ਬਾਂਸਲ ,ਗਗਨ ਨੌਹਰੀਆ,ਜਿਤੇਂਦਰ ਸ਼ਰਮਾ,ਰਜਿੰਦਰ ਸਿੰਘ ,ਹਰੀਸ਼ ਕੁਮਾਰ,ਰਚਿਤ ਗਰਗ,ਗੌਰਵ ਗਰਗ,ਵਿਕਾਸ ਗੁਪਤਾ,ਮਨੋਜ ਜਿੰਦਲ,ਮਨੋਜ ਅਰੋੜਾ,ਰੋਹਿਤ ਜਿੰਦਲ,ਵਰਿੰਦਰ ਕੌੜਾ,ਨਪਿੰਦਰ ਸ਼ਰਮਾ,ਯਸ਼ਪਾਲ ਮਿੱਤਲ,ਵਿਮਲ ਜੈਨ,ਸੰਜੀਵ ਗੁਲਾਟੀ,ਸ਼ਰੇਆ ਗਰਗ, ਬੌਬੀ ਗੁਪਤਾ,ਸੋਨੀਆਂ ਗੋਇਲ,ਪ੍ਰਦੀਪ ਮਹਾਜਨ ,ਪੁਰਸ਼ੋਤਮ ਗੁਪਤਾ,ਸੰਦੀਪ ਗੁਪਤਾ,ਸ਼ਰਮਨ ਗੋਇਲ,ਮੋਹਿਤ ਕਾਂਸਲ, ਕੁਲਭੂਸ਼ਣ ਗੋਇਲ,ਗਗਨਦੀਪ ਗਰਗ,ਰਿਪਨ ਬਾਂਸਲ ਤੋਂ ਇਲਾਵਾ  ਭਾਰੀ ਗਿਣਤੀ ਵਿਚ ਪਤੰਵਤੇ ਅਤੇ ਸਮਾਜ ਸੇਵੀ ਹਾਜ਼ਰ ਸਨ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ