ਪਿੰਡ ਰੋਡੇ ਦੇ ਐਨ.ਆਰ.ਆਈ ਵੀਰਾਂ ਨੇ ਬਿਨਾਂ ਸਰਕਾਰੀ ਸਹਾਇਤਾ ਦੇ ਇੱਕ ਸਾਲ ਵਿਚ ਸੀਵਰੇਜ ਦਾ ਕੰਮ ਕੀਤਾ ਮੁਕੰਮਲ,ਪਿੰਡ ਵਾਸੀਆਂ ਕੀਤਾ ਸਨਮਾਨ

ਬਾਘਾਪੁਰਾਣਾ, 11 ਫਰਵਰੀ (ਰਾਜਿੰਦਰ ਸਿੰਘ ਕੋਟਲਾ):-ਪਿੰਡ ਰੋਡੇ (ਮੋਗਾ) ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਪ੍ਰਵਾਸੀ ਭਾਰਤੀ ਵੀਰਾਂ (ਐਨ.ਆਰ.ਆਈ.ਵੀਰਾਂ) ਮਾਨ-ਸਨਮਾਨ ਸਮਾਗਮ ਪਿੰਡ ਰੋਡੇ (ਮੋਗਾ) ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਪੱਤੀ ਬਾਦਲ ਵਿਖੇ ਰੱਖਿਆ ਗਿਆ। ਇਸ ਸਬੰਧੀ ਪ੍ਰਬੰਧਕਾਂ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤੀ ਲੋਕਾਂ ਅਤੇ ਪਿੰਡ ਵਾਸੀਆਂ ਵੱਲੋਂ ਪਰਵਾਸੀ ਭਾਰਤੀ ਵੀਰਾਂ ਦਾ ਵਿਸ਼ੇਸ਼ ਸਨਮਾਨ ਇਸ ਕਰਕੇ ਕੀਤਾ ਗਿਆ ਕਿ ਇੰਨਾਂ ਪ੍ਰਵਾਸੀ ਭਾਰਤੀਆਂ ਨੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਆਪਣੀ ਹਿੰਮਤ ਨਾਲ ਸਮੂਹ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਰੋਡੇ (ਮੋਗਾ) ਵਿਚਲੇ ਸੀਵਰੇਜ ਦਾ ਕੰਮ ਇੱਕ ਸਾਲ ਵਿਚ ਮੁਕੰਮਲ ਕਰ ਦਿੱਤਾ। ਸਮੂਹ ਕਿਰਤੀਆਂ ਨੇ ਐਨ.ਆਰ.ਆਈ. ਨਿਰਭੈ ਸਿੰਘ ਯੂ.ਐਸ.ਏ., ਪੱਪਾ ਸਿੰਘ ਯੂ.ਐਸ.ਏ., ਕਰਨੈਲ ਸਿੰਘ ਕੈਨੇਡਾ, ਚਰਨਜੀਤ ਸਿੰਘ ਬਰਾੜ ਕੈਨੇਡਾ, ਭਜਨ ਸਿੰਘ ਕੈਨੇਡਾ, ਬਿੰਦਰ ਸਿੰਘ, ਸ਼ਿੰਦਰਪਾਲ ਸਿੰਘ ਦਾ ਸਨਮਾਨ ਚਿੰਨ ਦੇ ਕੇ ਸਨਾਮਨਿਤ ਕੀਤਾ।ਇਸ ਮੌਕੇ ਪਿੰਡ ਦੇ ਸਮੂਹ ਕਿਰਤੀ ਲੋਕਾਂ ਵੱਲੋਂ ਗਿੰਦਰ ਸਿੰਘ ਰੋਡੇ ਮਜਦੂਰ ਆਗੂ, ਡਾ. ਮਨਜੀਤ ਸਿੰਘ, ਟੋਨੀ ਸਿੰਘ, ਪਾਲੀ ਸਿੰਘ, ਰਣਧੀਰ ਸਿੰਘ, ਬਲਦੇਵ ਸਿੰਘ, ਚਮਕੌਰ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਵਿਆਕਤੀ ਵੀ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ