ਸੁਖਾਨੰਦ ਕਾਲਜ ‘ਚ 'ਇੰਟਲੈਕਚੂਅਲ ਪ੍ਰਾਪਰਟੀ ਰਾਈਟਸ' ’ਤੇ ਕਰਵਾਈ ਵਰਕਸ਼ਾਪ

ਸੁਖਾਨੰਦ,6 ਫਰਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਸੰਸਥਾਵਾਂ ਦੇ ਕਾਮਰਸ ਮੈਨੇਜਮੈਂਟ ਵਿਭਾਗ ਅਤੇ ਅਰਥਸ਼ਾਸਤਰ ਵਿਭਾਗ ਵੱਲੋਂ ''ਇੰਟਲੈਕਚੂਅਲ ਪ੍ਰਾਪਰਟੀ ਰਾਈਟਸ'' ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ,ਜਿਸ ਵਿੱਚ ਮੋਗਾ ਜ਼ਿਲਾ ਅਦਾਲਤ ਦੇ ਵਕੀਲ ਹਰਦੀਪ ਸਿੰਘ ਲੋਧੀ ਅਤੇ ਫਰੀਦਕੋਟ ਜ਼ਿਲਾ ਅਦਾਲਤ ਦੇ ਵਕੀਲ ਬੀਰਇੰਦਰਪਾਲ ਸਿੰਘ ਨੇ ਸ਼ਿਰਕਤ ਕੀਤੀ। ਉਨਾਂ ਨੇ ਵਿਦਿਆਰਥਣਾਂ ਨੂੰ ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ਜਿਵੇਂ ਕਿ ਪੇਟੈਂਟ ਕਰਾਉਣ ਦੇ ਨਿਯਮ, ਪੇਟੈਂਟ ਨੂੰ ਡਿਜ਼ਾਈਨ ਕਰਵਾਉਣ, ਟਰੇਡ ਮਾਰਕ ਨੂੰ ਰਜਿਸਟਰ ਕਰਨ, ਕਾਪੀ ਰਾਈਟ ਦੀ ਰਜਿਸਟ੍ਰੇਸ਼ਨ ਕਰਨ, ਕਾਪੀ ਰਾਈਟ ਨੂੰ ਪ੍ਰੋਟੈਕਟ ਕਰਵਾਉਣ ਬਾਰੇ ਅਤੇ ਟੀ.ਐੱਮ.ਏ. ਫਾਰਮ ਭਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਸੁਖਵਿੰਦਰ ਕੌਰ (ਮੁਖੀ ਕਾਮਰਸ ਮੈਨੇਜਮੈਂਟ ਵਿਭਾਗ), ਸਹਾਇਕ ਪ੍ਰੋਫ਼ੈਸਰ ਰਾਜਦੀਪ ਕੌਰ, ਹਰਪ੍ਰੀਤ ਕੌਰ, ਪ੍ਰੀਤੀ ਗਰਗ, ਪਾਇਲ ਭਾਰਤੀ, ਸ਼ਿੰਮਪ੍ਰੀਤ ਕੌਰ, ਕੰਵਲਜੀਤ ਕੌਰ ਖ਼ਾਲਸਾ, ਹਿਨਾ ਨਾਰੰਗ, ਬਬਲਜੀਤ ਕੌਰ, ਗੁਰਮਿੰਦਰ ਕੌਰ, ਅਰਥ-ਸ਼ਾਸਤਰ ਵਿਭਾਗ ਦੇ ਮੁਖੀ ਮਨਪ੍ਰੀਤ ਕੌਰ ਅਤੇ ਵਿਭਾਗ ਦੀਆਂ ਵਿਦਿਆਰਥਣਾਂ ਨੇ ਵਰਕਸ਼ਾਪ ਵਿਚ ਭਰਪੂਰ ਦਿਲਚਸਪੀ ਦਿਖਾਈੇ। ਹੋਰ ਵਿਭਾਗਾਂ ਦੇ ਪ੍ਰੋਫ਼ੈਸਰ ਸਾਹਿਬਾਨਾਂ ਨੇ ਵੀ ਦਿੱਤੀ ਜਾਣਕਾਰੀ ਦਾ ਭਰਪੂਰ ਲਾਭ ਲਿਆ।
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ. ਮੱਖਣ ਸਿੰਘ, ਪਰਿੰਸੀਪਲ ਡਾ. ਸੁਖਵਿੰਦਰ ਕੌਰ ਅਤੇ ਵਾਇਸ ਪਰਿੰਸੀਪਲ ਗੁਰਜੀਤ ਕੌਰ ਨੇ ਵਕੀਲ ਬੀਰਿੰਦਰਪਾਲ ਸਿੰਘ ਅਤੇ ਵਕੀਲ ਹਰਦੀਪ ਸਿੰਘ ਦਾ ਧੰਨਵਾਦ ਕਰਦੇ ਹੋਏ ਉਨਾਂ ਨੂੰ ਕਾਲਜ ਵੱਲੋਂ ਸਨਮਾਨ ਚਿੰਨ ਭੇਂਟ ਕੀਤਾ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


