ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਵੰਡੇ ਰਾਹਤ ਚੈੱਕ

ਬਾਘਾਪੁਰਾਣਾ,5 ਫਰਵਰੀ (ਜਸ਼ਨ)-ਖੇਤੀ ਕੰਮਾਂ ਦੌਰਾਨ ਹਾਦਸਿਆਂ ਦੇ ਪੀੜਤ ਵਿਅਕਤੀਆਂ ਨੂੰ ਸਰਕਾਰ ਵੱਲੋਂ ਜਾਰੀ ਸਹਾਇਤਾ ਰਾਸ਼ੀ ਦੇ ਚੈੱਕ ਸਾਬਕਾ ਮੰਤਰੀ ਅਤੇ ਬਾਘਾਪੁਰਾਣਾ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵੰਡੇ । ਮਾਰਕੀਟ ਕਮੇਟੀ ਦੇ ਦਫਤਰ ਵਿਖੇ ਹੋਏ ਸਾਦਾ ਸਮਾਗਮ ਦੌਰਾਨ ਚੈੱਕ ਵੰਡਣ ਸਮੇਂ ਦਰਸ਼ਨ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਰਥਿਕ ਤੌਰ ’ਤੇ ਪੈਰਾਂ ਸਿਰ ਕਰਨ ਲਈ ਗੰਭੀਰ ਯਤਨ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ ਹਾਦਸੇ ਦੇ ਸ਼ਿਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਮੌਕੇ ਵਿਧਾਇਕ ਦਰਸ਼ਨ ਬਰਾੜ ਵੱਲੋਂ ਹਾਦਸਾ ਪੀੜਤ 14 ਵਿਅਕਤੀਆਂ ਨੂੰ 14 ਲੱਖ 80 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਡਾ: ਦਵਿੰਦਰ ਸਿੰਘ ਗਿੱਲ,ਜਗਸੀਰ ਗਰਗ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਬਾਘਾਪੁਰਾਣਾ ,ਸੈਕਟਰੀ ਜਗਵੀਰ ਸਿੰਘ,ਮਨਜੀਤ ਸਿੰਘ ,ਅਮਿ੍ਰਤਪਾਲ ਸਿੰਘ,ਗੁਰਚਰਨ ਸਿੰਘ,ਪਾਲ ਸਿੰਘ,ਮਾਲ ਸਿੰਘ,ਜਸਪ੍ਰੀਤ ਸਿੰਘ ,ਪਵਨ ਕੁਮਾਰ ,ਜਗਰੂਪ ਸਿੰਘ,ਸੁਭਾਸ਼ ਗੋਇਲ,ਗੁਰਚਰਨ ਚੀਦਾ ਅਤੇ ਸੁਖਚੈਨ ਸਿੰਘ ਆਦਿ ਆਗੂ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


