ਪੜੋ ਪੰਜਾਬ ਪੜਾਓ ਪੰਜਾਬ ਪ੍ਰੌਜੈਕਟ ਤਹਿਤ ਜ਼ਿਲੇ ਦੇ 359 ਸਕੂਲਾਂ ਵਿੱਚ ਕਰਵਾਏ ਗਏ ਮਕਾਬਲੇ

ਮੋਗਾ ,5 ਫਰਵਰੀ (ਜਸ਼ਨ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੜੋ ਪੰਜਾਬ ਪੜਾਓ ਪੰਜਾਬ ਪ੍ਰਾਜੈਕਟ ਅਧੀਨ ਜਿਲਾ ਮੋਗਾ ਵਿੱਚ  ਵਿਦਿਆਰਥੀਆਂ ਅਤੇ ਅਧਿਆਪਕਾਂ ਦੇ  ਸੁੰਦਰ ਲਿਖਾਈ , ਪਹਾੜਿਆਂ ਅਤੇ ਪੜਣ ਦੇ  ਮੁਕਾਬਲੇ  3 ਫਰਵਰੀ ਨੂੰ ਮੋਗਾ ਜਿਲੇ ਦੇ 359 ਸਰਕਾਰੀ ਪ੍ਰਾਇਮਰੀ  ਸਕੂਲਾਂ ਵਿੱਚ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੜੋ ਪੰਜਾਬ ਪੜਾਓ ਪੰਜਾਬ ਦੇ ਜ਼ਿਲਾ ਕੋਆਰਡੀਨੇਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਜੀ ਦੀ ਇੱਛਾ ਹੈ ਕਿ ਵਿਦਿਆਰਥੀਆਂ ਦੀ ਲਿਖਾਈ ਸੁੰਦਰ ਹੋਵੇ ਅਤੇ ਸੂੰਦਰ ਲਿਖਾਈ ਲਈ ਵਿਦਿਆਰਥੀਆਂ ਨੂੰ ਛੋਟੀਆਂ ਜਮਾਤਾਂ ਤੋ ਹੀ ਜਾਗਰੂਕ ਕੀਤਾ ਜਾਵੇ।ਇਸ ਲਈ ਇਹ ਬੁਕਾਬਲੇ ਸਕੂਲ ਪੱਧਰ ਉੱਤੇ ਕਰਵਾਏ ਗਏ ਤਾਂ ਜੋ ਹਰ ਇੱਕ ਵਿਦਿਆਰਥੀ ਇਸ ਵਿੱਚ ਭਾਗ ਲੈ ਸਕੇ।ਇਸ ਤੋਂ ਬਾਅਦ ਇਹ ਮੁਕਾਬਲੇ 9 ਫਰਵਰੀ ਨੂੰ ਕਲੱਸਟਰ ਪੱਧਰ, 17 ਫਰਵਰੀ ਨੂੰ ਬਲਾਕ ਪੱਧਰ ਅਤੇ 24 ਫਰਵਰੀ  ਨੂੰ ਜ਼ਿਲਾ ਪੱਧਰ ਤੇ ਹੋਣਗੇ।ਇਹਨਾਂ ਮੁਕਾਬਲਿਆਂ ਵਿੱਚ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਅੋਲਖ, ਡਾਇਟ ਪਿੰ੍ਰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ, ਬੀ.ਪੀ.ਈ.ਓ. ਹਰਪਾਲ ਸਿੰਘ, ਸੁਰਿੰਦਰ ਕੁਮਾਰ, ਕੁਲਦੀਪ ਕੌਰ, ਜਸਵੀਰ ਕੌਰ ਅਤੇ  ਪੜੋ ਪੰਜਾਬ ਪੜਾਓ ਪੰਜਾਬ ਦੀ ਸਮੁੱਚੀ ਟੀਮ ਨੇ ਵੱਖ ਵੱਖ ਸਕੂਲਾਂ ਵਿੱਚ ਵਿਜਟ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ  ਨੂੰ ਹੱਲਾ ਸ਼ੇਰੀ ਦਿੱਤੀ ।