ਕੋਕਰੀ ਕਲਾਂ ਦੇ ਸੱਭਿਆਚਾਰਕ ਕੁੰਭ ਮੇਲੇ ਦਾ ਪੋਸਟਰ ਰਿਲੀਜ਼

ਮੋਗਾ, 5 ਜਨਵਰੀ (ਜਸ਼ਨ )-ਜ਼ਿਲ•ੇ ਦੇ ਪਿੰਡ ਕੋਕਰੀ ਕਲਾਂ ਵਿਖੇ ਸੱਭਿਆਚਾਰਕ ਕੁੰਭ ਮੇਲੇ ਦਾ ਆਯੋਜਨ 13 ਫਰਵਰੀ ਨੂੰ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਮੇਲੇ ਦਾ ਪੋਸਟਰ ਰਿਲੀਜ਼ ਕਰਦੇ ਹੋਏ ਮਾਉਂਟ ਲਿਟਰਾ ਜ਼ੀ ਸਕੂਲ ਅਤੇ ਲਿਟਲ ਮਿਲੇਨੀਅਮ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ, ਗਾਇਕ ਗਗਨ ਕੋਕਰੀ, ਬਲਕਾਰ ਭੁੱਲਰ, ਸਤਵੰਤ ਕੋਕਰੀ, ਦਵਿੰਦਰ ਕੋਕਰੀ ਨੇ ਦੱਸਿਆ ਕਿ ਮੇਲੇ ਵਿਚ ਪੰਜਾਬੀ ਸੰਗੀਤ ਨਾਲ ਜੁੜੀਆਂ ਹਸਤੀਆਂ ਅਤੇ ਫਿਲਮੀ ਕਲਾਕਾਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ। ਮੇਲੇ ਨੂੰ ਲੈ ਕੇ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆ ਗਈਆ ਹਨ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਸਰਦੂਲ ਸਿਕੰਦਰ ਅਤੇ ਦਿਗਵਿਜੇ ਚੌਟਾਲਾ ਰਿਬਨ ਕੱਟ ਕੇ ਕਰਨਗੇ।


