ਕਾਂਗਰਸ ਪਾਰਟੀ ਦੇ ਉਮਦੀਵਾਰ ਸਬੰਧੀ ਫੈਸਲਾ 7 ਫਰਵਰੀ ਨੂੰ ਲਿਆ ਜਾਵੇਗਾ

ਮੋਗਾ, 5 ਫਰਵਰੀ (ਜਸ਼ਨ): ਮੋਗਾ ਦੇ ਵਾਰਡ ਨੰਬਰ 25 ਦੀ ਜਿਮਨੀ ਚੋਣ ਸਬੰਧੀ ਪ੍ਰਾਪਤ ਹੋਈਆਂ ਅਰਜ਼ੀਆਂ 'ਤੇ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਮੀਟਿੰਗ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਤੇ ਜ਼ਿਲ•ਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਸ਼ਹਿਰੀ ਪ੍ਰਧਾਨ ਸ਼੍ਰੀ. ਵਿਨੋਦ ਬਾਂਸਲ, ਸੀਨੀਅਰ ਕਾਂਗਰਸੀ ਆਗੂ ਸ. ਇੰਦਰਜੀਤ ਸਿੰਘ ਬੀੜ ਚੜਿੱਕ, ਸ਼੍ਰੀ. ਰਾਮਪਾਲ ਧਵਨ ਆਦਿ ਹਾਜ਼ਰ ਸਨ। ਇਸ ਮੌਕੇ ਤੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮੋਗਾ ਦੇ ਵਾਰਡ ਨੰਬਰ 25 ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਬਾਰੇ ਆਖਰੀ ਫੈਸਲਾ 7 ਫਰਵਰੀ ਨੂੰ ਲਿਆ ਜਾਵੇਗਾ ਅਤੇ 7 ਫਰਵਰੀ ਤੱਕ ਹੋਰ ਵੀ ਪ੍ਰਾਪਤ ਹੋਈਆਂ ਅਰਜ਼ੀਆਂ ਤੇ ਵਿਚਾਰ ਚਰਚਾ ਕਰਕੇ ਯੋਗ ਸ਼ਰਤਾਂ ਪੂਰੀਆਂ ਕਰਦੇ ਉਮਦੀਵਾਰ ਦੀ ਚੋਣ ਕੀਤੀ ਜਾਵੇਗੀ।


