ਬੂਥ ਪੱਧਰ ’ਤੇ ਭਾਜਪਾ ਨਾਲ ਜੋੜੇ ਜਾਣਗੇ ਮੈਂਬਰ --ਕੁਲਵੰਤ ਸਿੰਘ ਰਾਜਪੂਤ

ਮੋਗਾ, 4 ਫਰਵਰੀ (ਜਸ਼ਨ)- ਭਾਜਪਾ ਮੋਗਾ ਮੰਡਲ 2 ਦੀ ਵਿਸ਼ੇਸ਼ ਬੈਠਕ ਮੰਡਲ ਪ੍ਰਧਾਨ ਕੁਲਵੰਤ ਸਿੰਘ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਭਾਜਪਾ ਸੰਗਠਨ ਦੇ ਵਿਸਥਾਰ ਕਰਨ ਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਕੁਲਵੰਤ ਸਿੰਘ ਨੇ ਆਖਿਆ ਕਿ ਮੋਗਾ ’ਚ ਪਾਰਟੀ ਦਾ ਬੂਥ ਲੈਵਲ ’ਤੇ ਵਿਸਤਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਬੂਥ ਪੱਧਰ ’ਤੇ ਪਾਰਟੀ ਨਾਲ ਮੈਂਬਰਾਂ ਨੂੰ ਜੋੜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕੇਂਦਰ ’ਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੰੁਚਾਉਣ ਦਾ ਕੰਮ ਕੀਤਾ ਜਾਵੇਗਾ ਤਾਂ ਕਿ ਨਾ ਸਿਰਫ਼ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲਾਭਕਾਰੀ ਸਕੀਮਾਂ ਦੀ ਜਾਣਕਾਰੀ ਮਿਲ ਸਕੇ ਬਲਕਿ ਉਹ ਇਹਨਾਂ ਸਕੀਮਾਂ ਦਾ ਲਾਹਾ ਵੀ ਲੈ ਸਕਣ । ਉਹਨਾਂ ਮੋਗਾ ਵਿਚ ਹਟਾਏ ਗਏ ਖੋਖਿਆਂ ਦਾ ਜ਼ਿਕਰ ਕਰਦਿਆਂ ਬੇਰੋਜ਼ਗਾਰ ਹੋਏ ਲੋਕਾਂ ਲਈ ਬਦਲਵਾਂ ਪ੍ਰਬੰਧ ਕਰਨ ਦੀ ਅਪੀਲ ਕੀਤੀ । ਇਸ ਮੌਕੇ ਮੰਡਲ ਦੇ ਮਹਾਂਸਚਿਵ ਨਵੀਨ ਪੁਰੀ,ਮੀਤ ਪ੍ਰਧਾਨ ਅਜੇ ਗੋਇਲ ,ਕਿਸਾਨ ਮੋਰਚਾ ਭਾਜਪਾ ਪੰਜਾਬ ਦੇ ਸਟੇਟ ਮੈਂਬਰ ਗੁਰਮੇਲ ਸਿੰਘ ਸਰਾਂ, ਭੁਪਿੰਦਰ ਸਿੰਘ ਹੈਪੀ,ਰਜਿੰਦਰ ਗਾਬਾ,ਦਿਨੇਸ਼ ਸ਼ਰਮਾ ,ਤਰਸੇਮ ਕੁਮਾਰ ,ਓਮ ਪ੍ਰਕਾਸ਼ ,ਪਰੇਮ ਨਗੀਨਾ,ਸਜੇ ਕੁਮਾਰ ,ਸੁਖਵਿੰਦਰ ਸਿੰਘ ਅਤੇ ਪਰੇਮ ਸ਼ਰਮਾ ਆਦਿ ਹਾਜ਼ਰ ਸਨ ।

 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ