ਨਿਸ਼ਕਾਮ ਸੇਵਾ ਚੈਰੀਟੇਬਲ ਹਸਪਤਾਲ ਅਤੇ ਡਿਪੈਂਸਰੀ ਵਿਖੇ ਮੁੱਫਤ ਜਾਂਚ ਕੈਂਪ ’ਚ 250 ਮਰੀਜ਼ਾਂ ਦੀ ਜਾਂਚ

ਮੋਗਾ,4 ਫਰਵਰੀ (ਜਸ਼ਨ)- ਸਥਾਨਕ ਸ਼ਹੀਦੀ ਪਾਰਕ ’ਚ ਸਥਿਤ ਨਿਸ਼ਕਾਮ ਸੇਵਾ ਚੈਰੀਟੇਬਲ ਹਸਪਤਾਲ ਅਤੇ ਡਿਪੈਂਸਰੀ ਵਿਖੇ 42 ਵਾਂ ਮੁੱਫਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਚਮੜੀ ਦੇ ਰੋਗਾਂ ਦੇ ਮਾਹਿਰ ਡਾ: ਸੀਮਾ ਗੁਪਤਾ ,ਸਰਜਨ ਡਾ: ਸੁਰੇਸ਼ ਗੁਪਤਾ ਅਤੇ ਦੰਦਾਂ ਦੇ ਮਾਹਿਰ ਡਾ: ਮਨਮੋਹਣ ਸਿੰਘ ਨੇ 250 ਮਰੀਜ਼ਾਂ ਦੀ ਜਾਂਚ ਕੀਤੀ । ਡਾ: ਸੀਮਾਂ ਗੁਪਤਾ ਨੇ ਚਮੜੀ ਰੋਗਾਂ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਚਮੜੀ ਸ਼ਰੀਰ ਦਾ ਸਭ ਤੋਂ ਜ਼ਰੂਰੀ ਭਾਗ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਰੀਰ ਦੇ ਵੱਖ ਵੱਖ ਰੋਗਾਂ ਦੀ ਤਰਾਂ ਚਮੜੀ ਦੇ ਅਨੇਕ ਰੋਗ ਹੰੁਦੇ ਹਨ । ਉਹਨਾਂ ਦੱਸਿਆ ਕਿ ਸ਼ਰੀਰ ਵਿਚ ਵੱਖ ਵੱਖ ਪਰਤਾਂ ਹੰੁਦੀਆਂ ਨੇ ਜੋ ਬਾਹਰੀ ਨੁਕਸਾਨ ਤੋਂ ਰੱਖਿਆ ਕਰਦੀਆਂ ਹਨ , ਉਹਨਾਂ ਦੱਸਿਆ ਕਿ ਚਮੜੀ ਰੋਗਾਂ ਦਾ ਮੁੱਖ ਕਾਰਨ ਅਨਿਯਮਤ ਆਹਾਰ ,ਸ਼ਰੀਰ ਦੀ ਸਫ਼ਾਈ ਨਾ ਰੱਖਣਾ ,ਕਬਜ਼ ਅਤੇ ਹੋਰ ਕਿਸੇ ਕਿਸਮ ਦੀ ਐਲਰਜੀ ਪਰਿਕਿਰਿਆ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਚਮੜੀ ਦੇ ਰੋਗਾਂ ਤੋਂ ਬਚਾਅ ਲਈ ਸ਼ਰੀਰ ਦੀ ਸਹੀ ਸਫ਼ਾਈ ਰੱਖਣਾ ,ਸਿਰ ,ਹਥੇਲੀ ,ਕਮਰ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਦੰਦਾਂ ਦੇ ਮਾਹਰ ਡਾ: ਮਨਮੋਹਣ ਸਿੰਘ ਨੇ ਦੰਦਾਂ ਸਬੰਧੀ ਜਾਗਰੂਕ ਕਰਦਿਆਂ ਦੱਸਿਆ ਕਿ ਸਹੀ ਢੰਗ ਨਾਲ ਦੰਦਾਂ ਦੀ ਦੇਖਭਾਲ ਨ ਕਰਨ ਨਾਲ ਦੰਦਾਂ ਅਤੇ ਮਸੂੜੇ ਖਰਾਬ ਹੋ ਜਾਂਦੇ ਹਨ ਅਤੇ ਘੱਟ ਸਮੇਂ ਵਿਚ ਹੀ ਦੰਦ ਖੋਖਲੇ ਹੋ ਕੇ ਡਿੱਗਣ ਲੱਗਦੇ ,ਇਸ ਸਥਿਤੀ ’ਚ ਅਸਿਹਣਯੋਗ ਪੀੜ ਵੀ ਹੰੁਦੀ ਹੈ ਅਤੇ ਦੰਦਾਂ ਨੂੰ ਉਖਾੜਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਸਾਨੂੰ ਹਰ ਰੋਜ਼ ਸਵੇਰੇ ਸ਼ਾਮ ਦੋ ਵਾਰ ਬਰੱਸ਼ ਕਰਨਾ ਚਾਹੀਦਾ ਹੈ ਅਤੇ ਬਰਸ਼ ਨੂੰ ਜ਼ਿਆਦਾ ਦਬਾਅ ਕੇ ਨਹੀਂ ਕਰਨਾ ਚਾਹੀਦਾ । ਉਹਨਾਂ ਕਿਹਾ ਕਿ ਸਨੈਕਸ ,ਮਿੱਠੀਆਂ ਚੀਜ਼ਾਂ,ਚਾਕਲੇਟ ,ਜੰਕ ਫੂਡ ਆਦਿ ਖਾਣ ਨਾਲ ਪਰਹੇਜ਼ ਕਰਨਾ ਚਾਹੀਦਾ ਹੈ । ਇਸ ਮੌਕੇ ਨਵੀਨ ਸਿੰਗਲਾ ਚੇਅਰਮੈਨ ਅਤੇ ਪ੍ਰਧਾਨ ਰਾਜ ਅਰੋੜਾ ਨੇ ਦੱਸਿਆ ਕਿ ਹਰ ਮਹੀਨੇ ਲਗਾਏ ਜਾਣ ਵਾਲੇ ਮੁੱਫਤ ਜਾਂਚ ਕੈਂਪ ’ਚ ਮਾਹਿਰ ਡਾਕਟਰਾਂ ਵੱਲੋਂ ਵੱਖ ਵੱਖ ਬੀਮਾਰੀਆਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਮੌਕੇ ਨਵੀਨ ਸਿੰਗਲਾ, ਰਾਜ ਅਰੋੜਾ, ਕਸ਼ਮੀਰੀ ਲਾਲ ਜਿੰਦਲ , ਦਰਸ਼ਨ ਸਿੰਘ,ਜਤਿੰਦਰ ਬਹਿਲ,ਬਲਰਾਜ ਮਿੱਤਲ,ਨਰਿੰਦਰ ਬਾਂਸਲ ,ਨਰਿੰਦਰ ਭਾਰਦਵਾਜ ,ਮਨਦੀਪ ਸਿੰਘ,ਵਰਿੰਦਰ ਕੌੜਾ, ਮਾਸਟਰ ਬੀਰਮ ਰਾਣਾ, ਕੇਵਲ ਸਿੰਗਲਾ,ਰਾਜੀਵ ਅਗਰਵਾਲ ਵਿੱਕੀ ਆਦਿ ਵੀ ਹਾਜ਼ਰ ਸਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


