ਪਰੇਮ ,ਭਗਤੀ ਅਤੇ ਪ੍ਰਭੂ ਮਿਲਨ ਲਈ ਭਾਗਵਤ ਸ਼ਰਵਣ ਜ਼ਰੂਰੀ-ਸਵਾਮੀ ਅਮਰੇਸ਼ਵਰ ਦਾਸ

ਮੋਗਾ,4 ਫਰਵਰੀ (ਜਸ਼ਨ)- ਯੋਗੀਰਾਜ ਬ੍ਰਹਮਚਾਰੀ ਕੁਟੀਆ ’ਚ ਜਾਰੀ ਇਕਾਦਸ਼ ਭਗਵਤ ਕਥਾ ’ਚ ਸਵਾਮੀ ਅਮਰੇਸ਼ਵਰ ਦਾਸ ਨੇ ਭਾਗਵਤ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਭਗਤੀ ਦੇ ਨਾਲ ਭਾਗਵਤ ਸੁਣਨ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਭਾਗਵਤ ਕਥਾ ਪਰਮਾਤਮਾ ਨਾਲ ਮਿਲਣ ਦਾ ਇਕ ਮਾਧਿਅਮ ਹੈ ਅਤੇ ਇਸ ਨਾਲ ਇਛਾਵਾਂ ਦੀ ਪੂਰਤੀ ਹੰੁਦੀ ਹੈ। ਇਸ ਤੋਂ ਪਹਿਲਾਂ ਨਿਸ਼ਕਾਮ ਸੇਵਾ ਲੰਗਰ ਕਮੇਟੀ ਦੇ ਪ੍ਰਧਾਨ ਰਾਜ ਅਰੋੜਾ, ਰਾਜੀਵ ਅਗਰਵਾਲ ਵਿੱਕੀ ਅਤੇ ਗੁਰਪ੍ਰੀਤ ਰਣੀਆਂ ਨੇ ਜੋਤੀ ਪ੍ਰਚੰਡ ਕਰਦਿਆਂ ਪੂਜਨ ਕੀਤਾ। ਗਿਆਨ ,ਭਗਤੀ, ਵੈਰਾਗ ਦੀ ਕਥਾ ਸੁਣਾਉਂਦਿਆਂ ਸਵਾਮੀ ਅਮਰੇਸ਼ਵਰ ਦਾਸ ਨੇ ਕਿਹਾ ਕਿ ਵਿਅਕਤੀ ਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ‘ਉਹ ਪ੍ਰਭੂ ਦਾ ਹੈ ਤੇ ਪ੍ਰਭੂ ਉਸ ਦਾ ਹੈ’ । ਉਹਨਾਂ ਕਿਹਾ ਕਿ ਇਸ ਗੱਲ ਦਾ ਖਿਆਲ ਰੱਖਣ ਵਾਲੇ ਪਾਪਾਂ ਤੋਂ ਮੁਕਤ ਹੋ ਸਕਦੇ ਹਨ ਅਤੇ ਸ਼ਾਂਤੀ ਅਤੇ ਸੁੱਖ ਪੂਰਵਕ ਜੀਵਨ ਬਤੀਤ ਕਰਨ ਉਪਰੰਤ ਮੌਕਸ਼ ਦੀ ਪ੍ਰਾਪਤੀ ਕਰਦੇ ਹਨ । ਸਵਾਮੀ ਜੀ ਨੇ ਆਖਿਆ ਕਿ ਪਰੇਮ ਤੋਂ ਭਗਤੀ ਅਤੇ ਪ੍ਰਭੂ ਮਿਲਨ ਲਈ ਭਾਗਵਤ ਸ਼ਰਵਣ ਬਹੁਤ ਜ਼ਰੂਰੀ ਹੈ । ਭਾਗਵਤ ਵਿਅਕਤੀ ਦੇ ਅੰਦਰ ਭਗਤੀ ਪੈਦਾ ਕਰਦੀ ਹੈ ਅਤੇ ਭਗਤ ਨੂੰ ਭਗਵਾਨ ਦੇ ਚਰਨਾਂ ਤੱਕ ਪਹੰੁਚਾਉਂਦੀ ਹੈ। ਭਾਗਵਤ ਕਥਾ ਦਾ ਮਹੱਤਵ ਸਮਝਾਉਂਦਿਆਂ ਉਹਨਾਂ ਕਿਹਾ ਕਿ ਭਾਗਵਤ ਕਥਾ ਵਿਅਕਤੀ ਨੂੰ ਜੀਵਨ ਜਿਉਣ ਦੀ ਕਲਾ ਸਿਖਾਉਂਦੀ ਹੈ । ਉਹਨਾਂ ਕਿਹਾ ਕਿ ਭਗਵਤ ਕਥਾ ਇਕ ਅਮਿ੍ਰਤ ਹੈ ਜਿਸ ਨੂੰ ਪਾਉਣ ਤੋਂ ਬਾਅਦ ਭੈਅ,ਭੁੱਖ,ਰੋਗ ਅਤੇ ਸੰਤਾਪ ਸਭ ਕੁਝ ਆਪਣੇ ਆਪ ਨਸ਼ਟ ਹੋ ਜਾਂਦੇ ਹਨ ਇਸ ਲਈ ਇਸ ਨੂੰ ਇਕਾਗਰ ਚਿਤ ਹੋ ਕੇ ਸੁਣਨਾ ਚਾਹੀਦਾ ਹੈ। ਇਸ ਮੌਕੇ ਸਵਾਮੀ ਅਮਰੇਸ਼ਵਰ ਦਾਸ ,ਅਚਾਰਿਆ ਵਿਵੇਕ ,ਪਰੇਮ ਮਿੰਤਲ,ਅਸ਼ਵਨੀ ਮੱਟੂ,ਖੁਸ਼ਵੰਤ ਜੋਸ਼ੀ,ਦਰਸ਼ਨ ਸਿੰਗਲਾ,ਐਡਵੋਕੇਟ ਬੋਧਰਾਜ ਮਜੀਠੀਆ,ਕੌਂਸਲਰ ਅਭਿਨਵ ਸਿੰਗਲਾ,ਸੁਸ਼ੀਲ ਅਗਰਵਾਲ,ਨਰਿੰਦਰ ਭਾਰਦਵਾਜ,ਕਾਮਿਨੀ ਸਿੰਗਲਾ,ਸੁਭਾਸ਼ ਗੋਇਲ ,ਰਜਿੰਦਰ ਪਲਤਾ,ਸੁਖਦੇਵ ਮਿੱਤਲ,ਮੀਨਾ ਕੋਹਲੀ,ਮੁਨੀਸ਼ ਮੈਨਰਾਏ ,ਰੌਸ਼ਨ ਲਾਲ ,ਪ੍ਰੋਮਿਲਾ ਮੈਨਰਾਏ ,ਸਵਿਤਾ ਰਾਣੀ, ਸਰੋਜ ,ਸੋਹਣ ਲਾਲ ਬਾਂਸਲ,ਨੀਲਮ ਰਾਣੀ,ਓਮ ਪ੍ਰਕਾਸ਼ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ ।


