ਪੁਰਾਣੀ ਰੰਜਿਸ਼ ‘ਤੇ ਚੱਲਦਿਆਂ ਬਜ਼ੁਰਗ ’ਤੇ ਜਾਨਲੇਵਾ ਹਮਲਾ

ਮੋਗਾ,4 ਫਰਵਰੀ (ਸਰਬਜੀਤ ਰੌਲੀ)-ਮੋਗਾ ਦੇ ਪਿੰਡ ਡਰੋਲੀ ਭਾਈ ਵਿਖੇ ਬੀਤੀ ਰਾਤ ਪੁਰਾਣੀ ਰੰਜ਼ਿਸ ਤੇ ਚੱਲਦਿਆਂ ਬਜ਼ੁਰਗ ਜਗਜੀਤ ਸਿੰਘ ’ਤੇ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਖੇਤਾਂ ਵਿਚੋਂ ਅਵਾਰਾ ਪਸ਼ੂਆਂ ਨੂੰ ਬਾਹਰ ਕੱਢ ਕੇ ਪਿੰਡ ਵੱਲ ਲਿਆ ਰਿਹਾ ਸੀ ।  ਜਖਮੀ ਜਗਜੀਤ ਸਿੰਘ ਨੇ ਦੱਸਿਆ ਕਿ  ਜਦੋਂ ਉਹ  ਆਪਣੇ ਘਰ ਦੇ ਨਜ਼ਦੀਕ ਪੁੱਜਾ ਉੱਥੇ ਮੈਨੂੰ ਜਾਨੋ ਮਾਰਨ ਦੀ ਨੀਅਤ ਨਾਲ ਖੜੇ ਮੇਰੇ ਪਿੰਡ ਯਾਦਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ, ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਅਤੇ ਗੁਰਮੇਲ ਸਿੰਘ ਗੈਲੂ ਨੇ ਮੇਰੇ ਉਪੱਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਜ਼ਖਮੀ ਹਾਲਤ ਵਿਚ ਗਲੀ ਵਿਚ ਸੁੱਟ ਕੇ ਚਲੇ ਗਏ। ਬਜ਼ਰੁਗ ਨੇ ਦੱਸਿਆ ਕਿ ਉਸ ਦੇ ਰੌਲਾ ਪਾਉਂਣ ’ਤੇ  ਉਹਦੇ ਘਰ ਅਤੇ ਆਸ ਪਾਸ ਦੇ ਲੋਕ ਆ ਗਏ ਜਿੰਨਾ ਮੈਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ।  ਸਿਵਲ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਅਨੁਸਾਰ ਜਗਜੀਤ ਸਿੰਘ ਦੀ ਬਾਹ ਦੋ ਥਾਂਵਾ ਤੋਂ ਟੁੱਟੀ ਅਤੇ ਸਿਰ ਵਿੱਚ ਵੀ ਸੱਟ ਵੱਜੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲਂੋ ਕੋਈ ਕਾਰਵਾਈ ਨਹੀ ਕੀਤੀ ਗਈ। ਉਪਰੋਕਤ ਜ਼ਖਮੀ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਦੋਸ਼ੀਆਂ ਤੋਂ ਖਤਰਾ ਅਤੇ ਉਹਨਾਂ ਉਪੱਰ ਬਣਦੀ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਜਾਵੇ ਅਤੇ ਮੈਨੂੰ ਇਨਸਾਫ ਦਿਵਾਇਆ ਜਾਵੇ। ਜਦੋ ਸਾਰੇ ਮਾਮਲੇ ਸਬੰਧੀ ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਨਾਲ ਗੱਲਬਾਤ ਕੀਤੀ ਤਾ ਉਹਨਾਂ ਕਿਹਾ ਇਸ ਸਾਰੇ ਮਸਲੇ ਦੀ ਉਹ ਖੁੱਦ ਜਾ ਕੇ ਪੜਤਾਲ ਕਰਾਂਗਾ ਤੇ ਜੇਕਰ ਉਪਰੋਕਤ ਵਿਅਕਤੀ ਦੋਸ਼ੀ ਪਾਏ ਗਏ ਤਾਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।