ਇੰਗਲੈਂਡ ਵਾਸੀ ਅਤੇ ਉੱਘੀ ਉਦਯੋਗਪਤੀ ਨਵਜੋਤ ਕੌਰ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੀਆਂ ਪ੍ਰਾਪਤੀਆਂ ਤੋਂ ਹੋਈ ਪ੍ਰਭਾਵਿਤ

ਮੋਗਾ, 3 ਫਰਵਰੀ (ਜਸ਼ਨ)- ਮੋਗਾ ਕੋਟਕਪੁਰਾ ਰੋਡ ’ਤੇ ਸਥਿਤ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਵਿਖੇ ਪੁੱਜੀ ਇੰਗਲੈਂਡ ਦੀ ਉੱਘੀ ਉਦਯੋਗਪਤੀ ਨਵਜੋਤ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕੈਂਬਰਿੱਜ ਇੰਟਨੈਸ਼ਨਲ ਸਕੂਲ ਨੇ ਬਹੁਤ ਥੋੜੇ ਸਮੇਂ ਵਿਚ ਉੱਚ ਪਾਏ ਦੀਆਂ ਸਿੱਖਿਆ ਸੰਸਥਾਵਾਂ ਵਿਚ ਆਪਣਾ ਨਾਮ ਸ਼ੁਮਾਰ ਕੀਤਾ ਹੈ। ਨਵਜੋਤ ਕੌਰ ਨੇ ਸਕੂਲ ਦੇ ਸਾਰੇ ਵਿਭਾਗਾਂ ਦਾ ਦੌਰਾ ਕੀਤਾ ਅਤੇ ਸਕੂਲ ਦੇ ਪ੍ਰਗਤੀ ਬੋਰਡ ’ਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਸਕੂਲ ਮੈਨੇਜਮੈਂਟ ਅਤੇ ਸਟਾਫ਼ ਨੂੰ ਵਧਾਈ ਦਿੱਤੀ ਜਿਹਨਾਂ ਦੀ ਯੋਗ ਅਗਵਾਈ ਵਿਚ ਸੰਸਥਾ ਬੁਲੰਦੀਆਂ ਨੂੰ ਛੋਹ ਰਹੀ ਹੈ। ਸੰਸਥਾ ਦੇ ਪ੍ਰਧਾਨ ਸ: ਕੁਲਦੀਪ ਸਿੰਘ ਸਹਿਗਲ,ਸਕੂਲ ਐਡਮਿਨਸਟਰੇਟਰ ਮੈਡਮ ਪਰਮਜੀਤ ਕੌਰ ,ਪਿ੍ਰੰਸੀਪਲ ਸਤਵਿੰਦਰ ਕੌਰ ਅਤੇ ਸੁਮੀਤਪਾਲ ਕੌਰ ਨੇ ਇੰਗਲੈਂਡ ਨਿਵਾਸੀ ਨਵਜੋਤ ਕੌਰ ਦੇ ਸਕੂਲ ਪਹੰੁਚਣ ’ਤੇ ਬੁੱਕੇ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ । ਇਸ ਮੌਕੇ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਨੇ ਆਏ ਮਹਿਮਾਨਾਂ ਨੂੰ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਧਿਆਪਕਾਂ ਦੀ ਯੋਗ ਅਗਵਾਈ ਵਿਚ ਸਮੇਂ ਸਮੇਂ ’ਤੇ ਜ਼ਿਲਾ ਪੱਧਰੀ, ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਸਕੂਲ ਦਾ ਨਾਮ ਰੁਸ਼ਨਾ ਰਹੇ ਹਨ । ਉਹਨਾਂ ਦੱਸਿਆ ਕਿ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਹਰਦੀਪ ਕੌਰ ਸੇਖਾ,ਡਾ: ਨਵਦੀਪ ਸਿੰਘ ਸੇਖਾ,ਗੁਰਿੰਦਰ ਸੇਖਾ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ।


