ਅੱਜ ਦੀ ਸ਼ਾਨਦਾਰ ਜਿੱਤ ਭਾਰਤੀ ਕ੍ਰਿਕਟ ਲਈ ਸ਼ੁੱਭ ਸੰਕੇਤ -: : ਨਵਜੋਤ ਸਿੰਘ ਸਿੱਧੂ

ਚੰਡੀਗੜ, 3 ਫਰਵਰੀ (ਪੱਤਰ ਪਰੇਰਕ)- ਸਥਾਨਕ ਸਰਕਾਰਾਂ ,ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੇ ਭਾਰਤ ਦੀ ਅੰਡਰ 19ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ ਏ। ਅੱਜ ਭਾਰਤੀ ਟੀਮ ਨੇ ਫਾਈਨਲ ਵਿਚ ਆਸਟਰੇਲੀਆ ਨੂੰ ਹਰਾਇਆ ਹੈ। ਸ: ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸ਼ਾਨਦਾਰ ਜਿੱਤ ਦਾ ਸਿਹਰਾ ਕੋਚ ਰਾਹੁਲ ਦਰਾਵਿੜ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਨੂੰ ਜਾਂਦਾ ਹੈ । ਉਹਨਾਂ ਕਿਹਾ ਕਿ ਭਵਿੱਖ ਲਈ ਹੁਣ ਪ੍ਰਤਿਭਾ ਪੂਲ ਨੂੰ ਹੋਰ ਅੱਗੇ ਵਧਾਇਆ ਗਿਆ ਹੈ ਜੋ ਕਿ ਭਾਰਤੀ ਕ੍ਰਿਕਟ ਲਈ ਸ਼ੁੱਭ ਸੰਕੇਤ ਹਨ । ਸ: ਸਿੱਧੂ ਨੇ ਕਿਹਾ ਕਿ ਭਾਰਤੀ ਟੀਮ ਦੇ ਨੌਜਵਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਵਿਦੇਸ਼ੀ ਧਰਤੀ ’ਤੇ ਵੀ ਗਰਜ ਸਕਦੇ ਹਨ ।