ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਿੰਡ ਦਾਤਾ ਦੇ ਗੁਰਦੁਆਰਾ ਸਾਹਿਬ ਦਾ ਸੀ ਸੇਵਾਦਾਰ

ਮੋਗਾ,31 ਜਨਵਰੀ (ਸੰਜੀਵ ਅਰੋੜਾ)-ਮੋਗਾ ਦੇ ਪਿੰਡ ਦਾਤਾ ਵਿਖੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦਿਮਾਗੀ ਪਰੇਸ਼ਾਨੀ ਦੇੇ ਚੱਲਦਿਆਂ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ ਕਰ ਲਈ । ਮਿ੍ਰਤਕ 20 ਸਾਲਾ ਅਮਿ੍ਰਤਪਾਲ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਗੁਰਦੁਆਰਾ ਬਾਬਾ ਸ਼ਾਮ ਸਿੰਘ ਦਾਤਾ ਵਿਖੇ ਗਜਾ ਕਰਨ ਦੀ ਸੇਵਾ ਕਰਦਾ ਸੀ । ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਮਿ੍ਰਤਕ ਅਮਿ੍ਰੰਤਪਾਲ ਸਿੰਘ ਪਿੰਡ ਜਾਰਗਪੁਰ ਨੇੜੇ ਮੁੱਲਾਪੁਰ ਦਾ ਰਹਿਣ ਵਾਲਾ ਸੀ ਪਿਛਲੇ ਛੇ ਮਹੀਨੇ ਤੋਂ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਸੀ । ਅੱਜ ਪਿੰਡ ਦਾਤਾ ਦੇ ਗੁਰਦੁਆਰਾ ਸਾਹਿਬ ਵਿਖੇ ਭਗਤ ਰਵੀ ਦਾਸ ਜੀ ਦੇ ਜਨਮ ਦਿਹਾੜੇ ਸਮਾਗਮ.ਚੱਲ ਰਹੇ ਸਨ ਕਿ ਨੌਜਵਾਨ ਅਮਿ੍ਰੰਤਪਾਲ ਸਿੰਘ ਨੇ 12 ਵਜੇ ਦੇ ਕਰੀਬ ਇੱਕ ਕਮਰੇ ਵਿਚ ਜਾ ਕੇ ਫਾਹਾ ਲੈ ਲਿਆ। ਘਟਨਾ ਦਾ ਪਤਾ ਚੱਲਣ ਤੇ ਗੁਰਦੁਆਰਾ ਸਾਹਿਬ ਸਾਹਿਬ ਵਿਖੇ ਇਕੱਤਰ ਵਿਅਕਤੀਆਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਲਾਸ਼ ਨੂੰ ਕਮਰੇ ਵਿਚੋਂ ਬਾਹਰ ਕੱਢਿਆ। ਥਾਣਾ ਮਹਿਣਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸੁਰੂ ਕਰ ਦਿੱਤੀ ਏ।


