ਮਾੳੂਂਟ ਲਿਟਰਾ ਜ਼ੀ ਸਕੂਲ ਦੇ ਬੱਚਿਆਂ ਨੇ ਡੀ ਸੀ ਦਫਤਰ ਦਾ ਕੀਤਾ ਦੌਰਾ

ਮੋਗਾ, 28 ਜਨਵਰੀ (ਜਸ਼ਨ )-ਮਾਲਵੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਦੇ ਬੱਚਿਆਂ ਨੂੰ ਹਰ ਪੱਖੋਂ ਹੋਣ ਹਰ ਤੇ ਕਾਬਿਲ ਬਣਾਉਣ ਲਈ ਵੱਖ ਵੱਖ ਯਤਨ ਕਰਦਾ ਰਹਿੰਦਾ ਹੈ। ਸਕੂਲ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਕਿਤਾਬਾਂ ਤੋਂ ਹੱਟ ਕੇ ਪ੍ਰੈਕਟੀਕਲ ਜਾਣਕਾਰੀ ਵੀ ਮੁੱਹਈਆ ਕਰਵਾਈ ਜਾਂਦੀ ਹੈ। ਇਸ ਮੰਤਵ ਤਹਿਤ ਅੱਜ ਮਾੳੂਂਟ ਲਿਟਰਾ ਜ਼ੀ ਸਕੂਲ ਮੋਗਾ ਦੇ ਬੱਚਿਆਂ ਨੇ ਡੀ ਸੀ ਮੋਗਾ ਦਿਲਰਾਜ ਸਿੰਘ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ । ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਜ਼ਿਲਾ ਅਡਮਿਨਿਸਟ੍ਰੇਸ਼ਨ ਕੰਪਲੈਕਸ ਵਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਮਾਉਟ ਲਿਟਰਾ ਜ਼ੀ ਸਕੂਲ ਵਿਖੇ ਬੱਚਿਆਂ ਨੂੰ ਡਾਂਸ, ਮਿੳੂਜ਼ਿਕ, ਗਿਟਾਰ, ਹਾਰਮੋਨੀਅਮ, ਪਿਆਨੋ, ਡ੍ਰਮ, ਸਕੇਟਿੰਗ, ਕਿ੍ਰਕਟ, ਵਾਲੀਬਾਲ, ਹੈਂਡਵਾਲ, ਫੁੱਟਬਾਲ, ਟੇਬਲ ਟੇਨਿਸ, ਬੈਡਮਿੰਟਨ, ਜੂਡੋ ਕਰਾਟੇ ਆਦਿ ਡੀ ਵਿਸ਼ੇਸ਼ ਤੌਰ ਤੇ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸੇ ਮਹੀਨੇ ਦੀ 25 ਤਾਰੀਕ ਨੂੰ ਸਕੂਲ ਦੇ 26 ਬੱਚੇ ਨਾਸਾ ਦੇ ਵਿਗਿਆਨਿਕਾਂ ਨੂੰ ਮਿਲਣ ਲਈ ਨਾਸਾ ਦੌਰੇ ’ਤੇ ਗਏ ਹਨ। ਇਸ ਤੋਂ ਇਲਾਵਾ ਸਕੂਲ ਨੂੰ ਬਿ੍ਰਟਿਸ਼ ਕੌਂਸਿਲ ਵਲੋਂ ਅੰਗਰੇਜ਼ੀ ਸਿਖਾਉਣ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਨਾਲ ਸਕੂਲ ਨੂੰ ਭਾਰਤ ਦਾ ਪਹਿਲਾ ਗ੍ਰੀਨ ਸਕੂਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।


