ਵਿਧਾਇਕ ਡਾ ਹਰਜੋਤ ਕਮਲ ਨੇ ਨਿਕੜਿਆ ਨੂੰ ਬੂੰਦਾ ਪਿਲਾ ਕੇ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ

ਮੋਗਾ 28 ਜਨਵਰੀ: (ਜਸ਼ਨ)  : ਕੌਮੀ ਪੱਧਰ ਅੱਜ ਦੇਸ਼ ਭਰ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆ ਗਈਆ। ਜਿਸ ਤਹਿਤ ਜਿਲਾ ਮੋਗਾ ਅੰਦਰ ਹਲਕਾ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਨੇ ਬੱਸ ਸਟੈਂਡ ਪੋਲੀਓ ਬੂਥ ਤੇ ਨਿਕੜਿਆ ਨੂੰ ਪੋਲੀਓ ਬੂੰਦਾ ਪਿਲਾ ਕੇ ਜਿਲੇ ਅੰਦਰ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਵਿਧਾਇਕ ਡਾ ਹਰਜੋਤ ਕਮਲ ਨੇ ਕਿਹਾ ਕਿ ਸਿਹਤ ਵਿਭਾਗ ਦਾ ਪੂਰਾ ਅਮਲਾ ਐਨੀ ਠੰਡ, ਧੁੰਦ ਹੋਣ ਦੇ ਬਾਵਜੂਦ ਵੀ  ਵਿੱਚ ਹਰ ਮੋੜ, ਬੱਸ ਸਟੈਂਡ ਅਤੇ ਹੋਰ ਪਬਲਿਕ ਥਾਵਾਂ ਤੇ ਪੋਲੀਓ ਬੂੰਦਾ ਪਿਲਾ ਕੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਜੋ ਕਿ ਬਹੁਤ ਸ਼ਲਾਘਾਯੋਗ ਹੈ ਅਤੇ ਇਸ ਦੌਰਾਨ ਸਾਡੀ ਸਭ ਦੀ ਨੈਤਿਕ ਜਿਮੇਵਾਰੀ ਵੀ ਬਣਦੀ ਹੈ ਕਿ ਦੇਸ਼ ਦੇ ਹਰ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਬੂੰਦਾ ਪਿਲਾ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਕਰੀਏ ਅਤੇ ਪੋਲੀਓ ਦੀਆਂ ਦੋ ਬੂੰਦਾ ਪਿਲਾ ਕੇ ਅਸੀਂ ਪੋਲੀਓ ਤੇ ਜਿੱਤ ਬਰਕਰਾਰ ਰੱਖ ਸਕੀਏ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਪ੍ਰਬੰਧ ਮੁਕਮਲ ਹਨ ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾ ਤੋਂ ਵਾਝਾਂ ਨਾ ਰਹਿ ਸਕੇ ਅਤੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਪਲਸ ਪੋਲੀਓ ਦੌਰਾਨ 0 ਤੋਂ 5 ਸਾਲ ਤੱਕ ਦੇ 1,14,448 ਬੱਚਿਆ ਨੂੰ  ਪੋਲੀਓ  ਬੂੰਦਾ ਪਿਲਾਈਆ ਜਾਣਗੀਆ ਤਾਂ ਜੋ ਇੱਕ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਝਾਂ ਨਾ ਰਹੇ ਅਤੇ ਮੋਗਾ ਜਿਲੇ ਅੰਦਰ ਅੱਜ 513 ਬੂਥਾਂ ਤੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ ਅਤੇ 29 ਅਤੇ 30 ਜਨਵਰੀ ਨੂੰ ਸਿਹਤ ਵਿਭਾਗ ਦੀਆਂ 739 ਟੀਮਾਂ ਵੱਲੋ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ।ਜਿਸ ਦੌਰਾਨ ਇਹ ਟੀਮਾਂ 10,78181 ਘਰਾਂ ਤੱਕ ਪਹੁੰਚ ਕਰਨਗੀਆ। ਇਸ ਮੌਕੇ ਸੀਨੀਅਰ ਮੇਡੀਕਲ ਅਫਸਰ ਸਿਵਲ ਹਸਪਤਾਲ ਮੋਗਾ ਡਾ ਰਾਜੇਸ਼ ਅੱਤਰੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਹਿਰ ਅੰਦਰ ਸਲੱਮ ਅਤੇ ਦੂਸਰੇ ਹਰ ਖੇਤਰ ਨੂੰ ਕਵਰ ਕੀਤਾ ਜਾ ਰਿਹਾ ਹੈ ਅਤੇ ਸਮੇਂ ਸਿਰ ਅਫਸਰ ਸਾਹਿਬਾਨਾ ਵੱਲੋਂ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਮੁਹਿੰਮ ਨੁੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਡਾ ਮਨੀਸ਼ ਅਰੋੜਾ ਜਿਲਾ ਐਪਡੀਮੋਲੋਜਿਸਟ,ਸਹਾਇਕ ਸਿਵਲ ਸਰਜਨ ਡਾ ਅਰੁਣ ਗੁਪਤਾ, ਜਿਲਾ ਪਰਿਵਾਰ ਅਤੇ ਭਲਾਈ ਅਫਸਰ ਡਾ ਰੁਿਪੰਦਰ ਕੌਰ ਗਿੱਲ, ਡਾ ਗਗਨਦੀਪ ਸਿੰਘ ਗਿੱਲ, ਡਾ ਇੰਦਰਬੀਰ ਸਿੰਘ, ਡਾ ਰਾਜੇਸ਼ ਮਿੱਤਲ, ਸੋਸਲ ਵੈਲਫੇਅਰ ਕਲੱਬ ਰਜਿ: ਮੋਗਾ ਦੇ ਸਮੂਹ ਮੈਬਰਾਂ ਤੋਂ ਇਲਾਵਾ ਐਨ ਜੀ ਓ ਓਮ ਪ੍ਰਕਾਸ ਅਤੇ ਅੰਮ੍ਰਿਤ ਸ਼ਰਮਾ  ਦਫਤਰ ਸਿਵਲ ਸਰਜਨ  ਵੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ