ਸਮਾਜ ਸੇਵੀ ਪ੍ਰਮੋਦ ਗਰਗ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਨੇ ਦਿੱਤੀਆਂ ਸ਼ਰਧਾਂਜਲੀਆਂ

ਮੋਗਾ, 28 ਜਨਵਰੀ (ਜਸ਼ਨ)-ਸ਼ਹਿਰ ਦੇ ਉੱਘੇ ਸਮਾਜਸੇਵੀ ਪ੍ਰਮੋਦ ਗਰਗ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਗਏ ਧਾਰਮਿਕ ਅਤੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਹਿਰ ਦੀਆਂ ਸਮੂਹ ਸਿਆਸੀ ਪਾਰਟੀਆਂ ,ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ,ਸਮਾਜ ਸੇਵੀ ,ਵਪਾਰੀ ਅਤੇ ਪਤਵੰਤੇ ਭਾਰੀ ਗਿਣਤੀ ਵਿਚ ਪਹੰੁਚੇ ਅਤੇ ਡਾ: ਸ਼ਾਮ ਸੁੰਦਰ ਗਰਗ ,ਡਾ: ਸੀਮਾਂਤ ਗਰਗ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪ੍ਰਮੋਦ ਗਰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਸ਼੍ਰੀ ਗਰੁੜ ਪੁਰਾਣ ਦੇ ਪਾਠਾਂ ਦੇ ਭੋਗ ਪਾਏ ਗਏ ਜਿਸ ਉਪਰੰਤ ਉੱਘੇ ਸ਼ਾਸ਼ਤਰੀ ਸ਼੍ਰੀ ਸਤਿ ਨਰਾਇਣ ਨੇ ਡਾ: ਸ਼ਾਮ ਸੁੰਦਰ ਗਰਗ ਦੇ ਸਮੁੱਚੇ ਪਰਿਵਾਰ ਵੱਲੋਂ ਸ਼ਹਿਰ ਵਿਚ ਨਿਸ਼ਕਾਮ ਹੋ ਕੇ ਕੀਤੀ ਜਾ ਰਹੀ ਸੇਵਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਮਨੁੱਖਾ ਜਨਮ ਹਰ ਪ੍ਰਾਣੀ ਨੂੰ ਦੁਨੀਆਂ ਵਿਚ ਆ ਕੇ ਸੇਵਾ ਕਰਨ ਲਈ ਹੀ ਪ੍ਰਾਪਤ ਹੋਇਆ ਹੈ ਅਤੇ ਗਰਗ ਪਰਿਵਾਰ ਵੱਲੋਂ ਸੇਵਾ ਦੇ ਇਸ ਯੱਗ ਵਿਚ ਯੋਗਦਾਨ ਪਾਉਣ ਮੌਕੇ ਸਵਰਗੀ ਸ਼੍ਰੀ ਪ੍ਰਮੋਦ ਗਰਗ ਨੇ ਦਿ੍ਰੜਤਾ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਮੋਹਨ ਲਾਲ ਸੇਠੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਵਰਗੀ ਪ੍ਰਮੋਦ ਗਰਗ ਸਮਾਜ ਵਿਚ ਆਪਣੀ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਗਰਗ ਪਰਿਵਾਰ ਦੇ ਇਕ ਵੱਡੇ ਥੰਮ ਸਨ ਅਤੇ ਉਹਨਾਂ ਦੇ ਜਾਣ ਨਾਲ ਨਾ ਸਿਰਫ਼ ਪਰਿਵਾਰ ਨੂੰ ਬਲਕਿ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ,Dr Prem Singh,spਹਰਜੀਤ ਸਿੰਘ ਪਨੂੰ,ਲਾਇਨ ਨਰੇਸ਼ ਕਿੱਟੂ,ਪਰਜੇਸ਼ ਜੋਗੀ ਘਈ(ਮੈਜਿਸਟਿਕ ਰਿਸੋਰਟ),ਰਜਿੰਦਰ ਕੋਹਲੀ ਐਮਰੌਨ ਬੈਟਰੀਜ਼ ,ਯੋਗੇਸ਼ ਗੋਇਲ,ਤੁਸ਼ਾਰ ਗੋਇਲ,ਐਡਵੋਕੇਟ ਜਨਰਲ ਮੋਹਨ ਜੈਨ ,ਮਨਜੀਤ ਬਾਂਸਲ ,ਅਵਿਨਾਸ਼ ਗੁਪਤਾ ਇੰਡੇਨ ਗੈਸ, ਮਨੀਸ਼ ਮੈਨਰਾਏ,ਸਾਥੀ ਵਿਜੇ ਕੁਮਾਰ,ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ,ਡਾ: ਤਨੁਜ ਥਾਪਰ,ਆਈ ਐੱਮ ਏ ਦੇ ਪ੍ਰਧਾਨ ਡਾ: ਸੰਜੀਵ ਮਿੱਤਲ,ਡਾ: ਰਾਜੀਵ,ਡਾ: ਜਵਾਹਰ,ਡਾ: ਕੇਵਲ ਿਸ਼ਨ,ਡਾ: ਵਿਨੋਦ ਗਰਗ,ਵਿਜੇ ਅਰੋੜਾ,ਸੁਭਾਸ਼ ਗਰੋਵਰ,ਡਾ: ਰਮੇਸ਼ ਮਿੱਤਲ,ਹਰਸ਼ ਗੋਇਲ,ਦੀਪਕ ਮੈਹੰਦੀਰੱਤਾ,ਅਜੇ ਪੱਬੀ,ਧਰਮਿੰਦਰ ਗੋਲਡੀ,ਰਾਜਪਾਲ ਠਾਕੁਰ,ਡਾ: ਸੁਨੀਲ ਮਿੱਤਲ,ਦਿਨੇਸ਼ ਬਾਂਸਲ,ਡਾ: ਅਸ਼ੋਕ ਗਰਗ,ਡਾ: ਅਰੁਣ ,ਜਿਤੇਸ਼ ਸ਼ਰਮਾ,ਯਸ਼ਪਾਲ ਸੈਨੀ,ਐੱਸ ਡੀ ਕਾਲਜ ਦੇ ਪ੍ਰਧਾਨ ਅਮਨ ਸਿੰਗਲਾ,ਰਜਿੰਦਰ ਲੱਕੀ,ਪ੍ਰਮੋਦ ਗੋਇਲ,ਰਵਿੰਦਰ ਗੋਇਲ ਸੀ ਏ,ਵਿਜੇ ਸਿੰਗਲਾ,ਮਨਮੋਹਨ ਿਸ਼ਨ ਜਿੰਦਲ,ਰਜਿੰਦਰ ਕੋਹਲੀ,ਆਸੀਸ਼ ਅਗਰਵਾਲ,ਗੌਰਵ ਗਰਗ,ਰਮਨ ਮੱਕੜ,ਡਾ: ਪੀ ਅੇੱਨ ਮਹਾਜਨ,ਡਾ: ਅਸ਼ੀਸ਼ ਕੋੜਾ,ਗੋਪਾਲ ਿਸ਼ਨ ਪਾਲੀ ,ਐੱਮ ਅੇੱਲ ਮੋਲੜੀ,ਵੇਦ ਬਿਆਸ ਕਾਂਸਲ,ਮਨਜੀਤ ਕਾਂਸਲ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ,ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ,ਕੈਂਬਰਿੱਜ ਇੰਟਰਨੈਸ਼ਨ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ,ਸ਼੍ਰੀ ਸ਼ਾਮ ਸੇਵਾ ਸੁਸਾਇਟੀ,ਸੀਨੀਅਰ ਸਿਟੀਜਨ ਵੈੱਲਫੇਅਰ ਸੋਸਾਇਟੀ, ਰੋਟਰੀ ਕਲੱਬ ਨਾਰਥ,ਐੱਸ ਪੀ ਬੈਟਰੀ ਤੋਂ ਸੰਜੀਵ ਅਰੋੜਾ,ਸੁਮੇਸ਼ ਅਰੋੜਾ ਅਤੇ ਸ਼ੁੱਭਮ ਅਰੋੜਾ, ਭਾਰਤੀ ਵਾਲਮੀਕ ਧਰਮ ਸਮਾਜ ,ਐੱਸ ਡੀ ਕਾਲਜ ਫੋਰ ਵੂਮੈਨ,ਦੁਰਗਾ ਵਾਹੀਣੀ,ਮਾਨਵ ਜਾਗ੍ਰਤਿ ਸੇਵਾ ਸੰਸਥਾਨ,ਅਗਰਵਾਲ ਸਭਾ,ਮਿੱਤਰ ਸਭਾ,ਯੂਥ ਅਰੋੜਾ ਮਹਾਂ ਸਭਾ,ਆਲ ਇੰਡੀਆ ਟੈਂਟ ਡੀਲਰਜ਼ ਵੇੱਲਫੇਅਰ ਆਰਗੇਨਾਈਜੇਸ਼ਨ,ਭਾਰਤੀ ਜਨਤਾ ਪਾਰਟੀ ਮੰਡਲ-1 ,ਮਾਤਰ ਸ਼ਕਤੀ ਦਲ,ਵਿਸ਼ਵ ਹਿੰਦੂ ਪ੍ਰੀਸ਼ਦ,ਗੳੂ ਸੇਵਾ ਦਲ,ਭਾਰਤ ਮਾਤਾ ਮੰਦਿਰ,ਬਜਰੰਗ ਦਲ,ਸੀਪੀ ਐੱਫ ਇੰਪਲਾਈਜ਼ ਯੂਨੀਅਨ,ਅਪਾਹਜ ਗੳੂਸ਼ਾਲਾ,ਸਨਾਤਨ ਧਰਮ ਮੰਦਿਰ ਮੋਗਾ,ਲੁਧਿਆਣਾ ਗਰੁੱਪ ਆਫ਼ ਕਾਲਜਿਜ਼ ਵੱਲੋਂ ਭੇਜੇ ਸ਼ੋਕ ਮਤੇ ਪੜੇ ਗਏ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ



