ਰੋਟਰੀ ਕਲੱਬ ਨੇ ਨਿੱਕੇ ਬਾਲਾਂ ਨੂੰ ਪਿਲਾਈਆਂ ਪੋਲਿਓ ਬੂੰਦਾਂ

ਬਾਘਾਪੁਰਾਣਾ ,28 ਜਨਵਰੀ (ਜਸ਼ਨ)-  ਪੋਲਿਓ ਦੇ ਖਾਤਮੇ ਲਈ ਦੇਸ਼ ਭਰ ਵਿਚ ਚੱਲ ਰਹੀ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਦੀ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਵਲੋਂ 22 ਹਜ਼ਾਰ 105 ਬੱਚਿਆਂ ਲਈ 226 ਟੀਮਾਂ ਬਲਾਕ ਅੰਦਰ ਲਾਈਆਂ ਗਈਆਂ ਜਿਸਦੀ ਸ਼ੁਰੂਆਤ ਸਥਾਨਕ ਬੱਸ ਸਟੈਂਡ ਤੋਂ ਰੋਟਰੀ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਪਿ੍ਰੰਸੀਪਲ ਗੁਰਦੇਵ ਸਿੰਘ, ਵਿੱਕੀ ਗਰਗ, ਪਿਆਰੇ ਲਾਲ ਗੋਇਲ, ਸੋਨੂੰ ਅਰੋੜਾ ਨੇ ਬੂੰਦਾਂ ਪਿਲਾ ਕੇ ਕੀਤੀ ਅਤੇ ਆਉਂਦੀਆਂ ਜਾਦੀਆਂ ਬੱਸਾਂ, ਕਾਰਾਂ, ਜੀਪਾਂ ਸਮੇਤ ਹੋਰਨਾ ਵਹੀਕਲਾਂ ਨੂੰ ਰੋਕ ਕੇ ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਮਹਾਨ ਕਾਰਜ ਕੀਤਾ । ਇਸ ਮੌਕੇ ਡਾ: ਨਵਦੀਪ ਸ਼ਰਮਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗ ਦੇ 480 ਮੁਲਾਜ਼ਮ ਐਸ ਐਮ ਓ ਦੀ ਅਗਵਾਈ ਹੇਠ ਪੰਚਾਇਤਾਂ ਅਤੇ ਸੰਸਥਾਵਾ ਦੇ ਸਹਿਯੋਗ ਨਾਲ ਡਿਊਟੀ ਨਿਭਾਅ ਰਹੇ ਹਨ।  ਇਸ ਮੌਕੇ ਬੂਟਾ ਸਿੰਘ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ, ਹਰਜੋਤ ਸਿੰਘ, ਮੁਨੀਸ਼ ਗਰਗ, ਕੁਲਵਿੰਦਰ ਸਿੰਘ, ਜਗਸੀਰ ਸਿੰਘ, ਡਾ:ਯਸ਼ ਗੁਪਤਾ ਅਤੇ ਹਸਪਤਾਲ ਦਾ ਸਟਾਫ ਹਾਜ਼ਰ ਸੀ ।