ਡਾਕਟਰ ਸੀਮਾਂਤ ਗਰਗ ਦੇ ਚਾਚਾ ਪ੍ਰਮੋਦ ਗਰਗ ਨਮਿੱਤ ਸ਼੍ਰੀ ਗਰੁੜ ਪੁਰਾਣ ਪਾਠ ਦੇ ਭੋਗ 28 ਜਨਵਰੀ ਨੂੰ

ਮੋਗਾ,27 ਜਨਵਰੀ (ਜਸ਼ਨ)-ਭਾਰਤ ਮਾਤਾ ਮੰਦਿਰ ਮੋਗਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਡਾਕਟਰ ਸੀਮਾਂਤ ਗਰਗ ਦੇ ਚਾਚਾ ਪ੍ਰਮੋਦ ਗਰਗ ਕੁਝ ਦਿਨ ਪਹਿਲਾਂ ਪ੍ਰਲੋਕ ਸਿਧਾਰ ਗਏ ਸਨ। ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪਤਵੰਤਿਆਂ ਨੇ ਡਾ: ਸੀਮਾਂਤ ਗਰਗ ,ਡਾ: ਸ਼ਾਮ ਸੰੁਦਰ ਗਰਗ ਅਤੇ ਸਮੁੱਚੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਇਜ਼ਹਾਰ ਕੀਤਾ। ਉੱਘੇ ਪੱਤਰਕਾਰ ਦੀਪਕ ਕੌੜਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵਰਗੀ ਸ਼੍ਰੀ ਪ੍ਰਮੋਦ ਗਰਗ ਨਮਿੱਤ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਕੱਲ 28 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਮਾਘੀ ਪੈਲੇਸ ਜੀ ਟੀ ਰੋਡ ਮੋਗਾ ਵਿਖੇ ਪਾਏ ਜਾਣਗੇ। ਵੱਖ ਵੱਖ ਧਾਰਮਿਕ ਜਥੇਬੰਦੀਆਂ ਨੇ ਸ਼ਹਿਰ ਵਾਸੀਆਂ ਅਤੇ ਸਨੇਹੀਆਂ ਨੂੰ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖਾਏ ਗਰੁੜ ਪੁਰਾਣ ਦੇ ਪਾਠ ਦੇ ਭੋਗ ’ਤੇ ਪਹੰੁਚਣ ਦੀ ਬੇਨਤੀ  ਕੀਤੀ ਹੈ।