ਮਾਉਟ ਲਿਟਰਾ ਜੀ ਸਕੂਲ ਦੇ 25 ਵਿਦਿਆਰਥੀਆ ਦਾ ਵਫਦ ਯੂ.ਐਸ.ਏ ਦੇ ਦੌਰੇ ਲਈ ਰਵਾਨਾ

ਮੋਗਾ, 27 ਜਨਵਰੀ (ਜਸ਼ਨ) -ਮਾਉਟ ਲਿਟਰਾ ਜੀ ਸਕੂਲ ਦੇ 25 ਵਿਦਿਆਰਥੀ, ਪਿ੍ਰੰਸੀਪਲ ਨਿਰਮਲ ਧਾਰੀ, ਅਕੈਡਮਿਕ ਹੈਡ ਮੈਡਮ ਨਵਜੋਤ ਕੌਰ ਤੇ ਮੰਜੂ ਸ਼ਰਮਾ ਦਾ ਵਫਦ ਯੂ.ਐਸ.ਏ. ਦੇ ਨਾਸਾ ਦੌਰੇ ਲਈ ਸਕੂਲ ਤੋਂ ਰਵਾਨਾ ਹੋਏ। ਜਿਨਾਂ ਨੂੰ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਹਰੀ ਝੰਡੀ ਦੇ ਕੇ ਦਿੱਲੀ ਏਅਰਪੋਰਟ ਤੋਂ ਯੂ.ਐਸ.ਏ. ਲਈ ਰਵਾਨਾ ਕੀਤਾ।
ਡਾਇਰੈਕਟਰ ਅਨੁਜ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਦੇ ਛੇਵੀਂ ਕਲਾਸ ਦੀ ਪਰਨੀਧੀ ਗੋਇਲ, ਪਿਯੂਸ਼ ਅਰੋੜਾ, ਸੱਤਵੀਂ ਕਲਾਸ ਦੇ ਸੁਖਰਾਜ ਸਿੰਘ, ਹਰਨੂਰ ਕੌਰ ਸੇਖੋਂ, ਜਿਗਰ ਧਾਰੀ, ਪ੍ਰਤਿਮਾ ਗੋਇਲ, ਅੱਠਵੀਂ ਕਲਾਸ ਦੇ ਆਸ਼ੰਕਾ ਗੋਇਲ, ਹਰਜੋਤ ਕੌਰ, ਦਿਵਾਂਸ਼ੁ ਗੋਇਲ, ਨੌਵੀ ਕਲਾਸ ਦੇ ਰਮਨਪ੍ਰੀਤ ਸਿੰਘ ਸੰਧੂ, ਯੈਸ਼ਵੀਰ ਸਿੰਘ ਤੂਰ, ਜੁਵਰਾਜ ਸਿੰਘ ਸੰਧੂ, ਜਸ਼ਨ ਵਧਵਾ, ਨਵਰਾਜ ਸਿੰਘ ਧਾਲੀਵਾਲ, ਦਸਵੀਂ ਕਲਾਸ ਦੀ ਗੁਰਲੀਨ ਕੌਰ, ਵੇਦਿਕਾ ਵਰਮਾ, ਅੰਸ਼ੁਲ ਸ਼ਰਮਾ, 11 ਵੀਂ ਕਲਾਸ ਦੀ ਰਾਜਵਿੰਦਰ ਕੌਰ, ਹਰਨੀਤ ਕੌਰ, ਜਸ਼ਨਪ੍ਰੀਤ ਸਿੰਘ, ਸੁਰਜੀਤ ਸਿੰਘ, ਮਨਜਿੰਦਰ ਸਿੰਘ, ਸੁਖਪ੍ਰੀਤ ਸਿੰਘ, ਸੋਨਪ੍ਰੀਤ ਕੌਰ, ਪ੍ਰਭਜੋਤ ਕੌਰ ਦਾ ਯੂ.ਐਸ.ਏ ਦਾ ਵੀਜਾ ਲਗਵਾ ਕੇ ਮੋਗਾ ਵਿਚ ਇਕ ਰਿਕਾਰਡ ਕਾਇਮ ਕੀਤਾ। ਉਹਨਾਂ ਕਿਹਾ ਕਿ ਸਕੂਲ ਦੇ ਬੱਚੇ ਯੂ.ਐਸ.ਏ. ਵਿਚ ਵਿਗਿਆਨਿਕਾਂ ਨੂੰ ਮਿਲ ਕੇ ਉਹਨਾਂ ਤੋਂ ਗਿਆਨ ਹਾਸਲ ਕਰਨਗੇ। ਉਹਨਾਂ ਕਿਹਾ ਕਿ ਸਕੂਲ ਵੱਲੋਂ ਸਮੇਂ-ਸਮੇਂ ਤੇ ਪੜਾਈ ਦੇ ਨਾਲ-ਨਾਲ ਹੋਰਨਾਂ ਮੁਕਾਬਲਿਆ ਲਈ ਵਿਦਿਆਰਥੀਆ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਸਕੂਲ ਚੇਅਰਮੈਨ ਅਸ਼ੋਕ ਗੁਪਤਾ ਨੇ ਵਿਦਿਆਰਥੀਆ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਦਿਤੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


