ਤਹਿਸੀਲਦਾਰ ਗੁਰਮੀਤ ਸਿੰਘ ਨੇ ਗਰੀਬ ਔਰਤਾਂ ਅਤੇ ਬੱਚਿਆਂ ਨੂੰ ਬੂਟ ਵੰਡਕੇ ਮਨਾਇਆ ਬੇਟੀਆਂ ਦਾ ਜਨਮ ਦਿਨ

ਮੋਗਾ 22 ਜਨਵਰੀ: (ਜਸ਼ਨ)  --ਬਾਘਾ ਪੁਰਾਣਾ ਦੇ ਤਹਿਸੀਲਦਾਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਟਰੱਸਟੀ ਮੈਂਬਰ ਸ. ਗੁਰਮੀਤ ਸਿੰਘ ਸਹੋਤਾ ਨੇ ਆਪਣੀਆਂ ਦੋ ਬੇਟੀਆਂ ਦੇ ਜਨਮ ਦਿਨ ਮੌਕੇ ਇੱਕ ਨਿਵੇਕਲੀ ਮਿਸਾਲ ਪੈਦਾ ਕਰਦਿਆਂ 200 ਦੇ ਕਰੀਬ ਗਰੀਬ ਔਰਤਾਂ ਅਤੇ ਵਿਦਿਆਰਥੀਆਂ ਨੂੰ ਬੂਟ ਵੰਡ ਕੇ ਜਨਮ ਦਿਨ ਮਨਾਇਆ ।  ਬੇਟੀ ਕਰਮਵੀਰ ਕੌਰ ਅਤੇ ਹਰਮੀਤ ਕੌਰ ਦੇ ਜਨਮ ਦਿਨ ਦੇ ਮੌਕੇ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵਿਖੇ ਪਹੁੰਚ ਕੇ 160 ਦੇ ਕਰੀਬ ਗਰੀਬ ਵਿਧਵਾ ਔਰਤਾਂ, ਵਿਕਲਾਂਗ ਬੱਚਿਆਂ ਅਤੇ ਸਰਬੱਤ ਦਾ ਭਲਾ ਵਿੱਚ ਸਿਖਲਾਈ ਹਾਸਿਲ ਕਰ ਰਹੇ 35 ਦੇ ਕਰੀਬ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ 200 ਜੋੜੀ ਵਧੀਆ ਬੂਟ ਵੰਡੇ ਗਏ । ਇਹ ਬੂਟ ਤਹਿਸੀਲਦਾਰ ਸਹੋਤਾ ਦੀਆਂ ਦੋਨੋ ਬੇਟੀਆਂ ਨੇ ਆਪਣੇ ਹੱਥਾਂ ਨਾਲ ਲੋੜਵੰਦਾਂ ਨੂੰ ਤਕਸੀਮ ਕੀਤੇ । ਇਸ ਮੌਕੇ ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਵੀ ਅੱਗੇ ਵਧਣ ਲਈ ਲੜਕਿਆਂ ਦੇ ਬਰਾਬਰ ਮੌਕੇ ਪ੍ਦਾਨ ਕਰਨੇ ਚਾਹੀਦੇ ਹਨ ਅਤੇ ਉਹਨਾਂ ਦੇ ਜਨਮ ਦਿਨ ਵੀ ਲੜਕਿਆਂ ਵਾਂਗ ਖੁਸ਼ੀਆਂ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਉਹ ਵੀ ਲੜਕਿਆਂ ਵਾਂਗ ਖੁੱਲ ਕੇ ਵਿਚਰ ਸਕਣ ਅਤੇ ਪ੍ਾਪਤ ਮੌਕਿਆਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਸਾਬਿਤ ਕਰ ਸਕਣ । ਉਹਨਾਂ ਲੋਕਾਂ ਨੂੰ ਕੰਨਿਆਂ ਭਰੂਣ ਹੱਤਿਆ ਤੋਂ ਤੌਬਾ ਕਰਕੇ ਲੜਕੀਆਂ ਨੂੰ ਗਰਭ ਵਿੱਚ ਮਾਰਨ ਦੀ ਰਵਾਇਤ ਨੂੰ ਖਤਮ ਕਰਨ ਦਾ ਵੀ ਸੁਨੇਹਾ ਦਿੱਤਾ । ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਨਿਵੇਕਲੇ ਢੰਗ ਨਾਲ ਬੇਟੀਆਂ ਦਾ ਜਨਮ ਦਿਨ ਮਨਾਉਣ ਤੇ ਸਮੂਹ ਸਹੋਤਾ ਪਰਿਵਾਰ ਦੀ ਤਾਰੀਫ ਕਰਦਿਆਂ ਉਹਨਾਂ ਨੂੰ ਬੱਚੀਆਂ ਦੇ ਜਨਮ ਦਿਨ ਤੇ ਵਧਾਈ ਵੀ ਦਿੱਤੀ । ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਟਰੱਸਟੀ ਰਣਜੀਤ ਸਿੰਘ ਮਾੜੀ ਮੁਸਤਫਾ, ਰਿਟਾ. ਡੀ .ਐਸ. ਪੀ. ਸੁਖਦੇਵ ਸਿੰਘ, ਰਿਟਾ. ਥਾਣੇਦਾਰ ਦਰਸ਼ਨ ਸਿੰਘ ਖੋਸਾ , ਜਸਪ੍ੀਤ ਖਾਨ ਕਾਲੀਏਵਾਲਾ, ਗੁਰਪਿੰਦਰ ਸਿੰਘ ਨਿੱਕੂ, ਮੈਡਮ ਸੁਖਵਿੰਦਰ ਕੌਰ, ਜਸਪ੍ੀਤ ਕੌਰ ਦਫਤਰ ਇੰਚਾਰਜ਼ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਅਤੇ ਵਿਦਿਆਰਥੀ ਹਾਜਰ ਸਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ