ਕੋਟ ਕਰੋੜ ਕਲਾਂ ਵਿਖੇ ਕਿ੍ਰਕੇਟ ਟੂਰਨਾਮੈਂਟ ਦਾ ਆਯੋਜਨ, 70 ਟੀਮਾਂ ਨੇ ਲਿਆ ਭਾਗ,ਮੋਗਾ ਜ਼ਿਲ੍ਹੇ ਦਾ ਪਿੰਡ ਬਘੇਲਾ ਰਿਹਾ ਜੇਤੂ

ਫਿਰੋਜ਼ਪੁਰ,21 ਜਨਵਰੀ (ਪੰਕਜ ਕੁਮਾਰ)- ਪੰਜਾਬ ਵਿਚ ਨਸ਼ਿਆਂ ਦੇ ਪ੍ਰਕੋਪ ਕਰਕੇ ਅਨੇਕਾਂ ਹੀ ਨੌਜਵਾਨਾਂ ਨੇ ਆਪਣੀ ਜਾਨ ਗਵਾ ਦਿਤੀ ਹੈ ਤੇ ਕਈ ਹੱਸਦੇ-ਵੱਸਦੇ ਘਰ ਵੀ ਨਸ਼ਿਆਂ ਦੀ ਭੇਂਟ ਚੜ੍ਹ ਚੁੱਕੇ ਹਨ ਜਿਸ ਕਰਕੇ ਅੱਜ ਕੱਲ ਨਸ਼ਿਆਂ ਖਿਲਾਫ ਅਨੇਕਾਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਨੇ । ਇਸੇ ਲੜੀ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ ਨਜ਼ਦੀਕ ਪੈਂਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਵਿਖੇ ਯੰਗ ਸਪੋਰਟਸ ਕਲੱਬ ਵਲੋਂ ਇਕ ਕਿ੍ਰਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਰੀਬ 70 ਵੱਖ ਵੱਖ ਪਿੰਡਾਂ ਤੇ ਇਲਾਕਿਆਂ ਦੀ ਟੀਮਾਂ ਨੇ ਹਿੱਸਾ ਲਿਆ। ਯੰਗ ਸਪੋਰਟਸ ਕਲੱਬ ਨੇ ਪਿੰਡ ਵਾਸੀਆਂ ਅਤੇ ਐਨ ਆਰ ਆਈ ਪੰਜਾਬੀ ਲੋਕਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਕਰਵਾਏ ਕਿ੍ਰਕੇਟ ਟੂਰਨਾਮੈਂਟ ਵਿੱਚ ਕੁੱਲ 70 ਟੀਮਾਂ ਨੇ ਭਾਗ ਲਿਆ ਜਿਨਾਂ ਵਿਚੋਂ ਪਿੰਡ ਬਘੇਲਾ ਜ਼ਿਲਾ ਮੋਗਾ ਦੀ ਟੀਮ ਪਹਿਲੇ ਨੰਬਰ ਤੇ ਰਹੀ ਜਿਸ ਨੂੰ 25 ਹਜਾਰ ਰੁਪਏ ਨਗਦ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦੂਸਰੇ ਨੰਬਰ ਤੇ ਪਿੰਡ ਛਾਂਗਾ ਦੀ ਟੀਮ ਰਹੀ ਜਿਸਨੂੰ 15 ਹਜਾਰ ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੰਗ ਸਪੋਰਟਸ ਕਲੱਬ ਵਲੋਂ ਬੈਸਟ ਬਾੳੂਲਰ ਅਤੇ ਬੈਸਟ ਬੈਟਸਮੈਨ ਨੂੰ ਚਾਂਦੀ ਦੀਆਂ ਚੈਨਾਂ ਵੀ ਦਿੱਤੀਆਂ ਗਈਆਂ । ਇਸਦੇ ਨਾਲ ਹੀ ਕਲੱਬ ਵਲੋਂ ਪਲੇਅਰ ਆਫ਼ ਦਾ ਟੂਰਨਾਮੈਂਟ ਨੂੰ ਇਕ ਵਾਸ਼ਿੰਗ ਮਸ਼ੀਨ ਦੇ ਕੇ ਨਿਵਾਜਿਆ ਗਿਆ ਜਿਸ ਨਾਲ ਨੌਜਵਾਨਾਂ ਦੇ ਵਿਚ ਵੀ ਖੇਡਾਂ ਪ੍ਰਤੀ ਵੱਧ ਤੋਂ ਵੱਧ ਰੁਚੀ ਵੇਖਣ ਨੂੰ ਮਿਲੀ ਤੇ ਕਲੱਬ ਵਲੋਂ ਕੀਤੇ ਗਏ ਸਨਮਾਨ ਨਾਲ ਉਨ੍ਹਾਂ ਦਾ ਮਨੋਬਲ ਵੀ ਕਾਫੀ ਉੱਚਾ ਹੋਇਆ । ਪ੍ਰਬੰਧਕਾਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਲੱਬ ਵਲੋਂ ਨੌਜਵਾਨਾਂ ਦੀ ਸਿਹਤ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਮਕਸਦ ਨਾਲ ਇਸਤੋਂ ਪਹਿਲਾ ਵੀ ਪਿੰਡ ਵਿਖੇ ਅਨੇਕਾਂ ਵਾਰੀ ਕਿ੍ਰਕੇਟ ਟੂਰਨਾਮੈਂਟ ਕਰਵਾਇਆ ਜਾ ਚੁੱਕਿਆ ਹੈ ਤੇ ਇਹ ਉਨ੍ਹਾਂ ਵਲੋਂ ਦਸਵਾਂ ਟੂਰਨਾਮੈਂਟ ਕਰਵਾਇਆ ਗਿਆ ਸੀ । ਜ਼ਿਕਰਯੋਗ ਹੈ ਕਿ ਯੰਗ ਕਿ੍ਰਕੇਟ ਕਲੱਬ , ਪਿੰਡ ਵਾਸੀਆਂ ਤੇ ਐਨ ਆਰ ਆਈ ਪੰਜਾਬੀ ਵੀਰਾਂ ਵਲੋਂ ਇਹ ਸ਼ਲਾਘਾ ਯੋਗ ਉਪਰਾਲਾ ਹੈ ਜਿਸ ਵਿਚ ਸਮੇਂ ਸਮੇਂ ਤੇ ਹੋਰਨਾਂ ਸਮਾਜਿਕ ਸੰਗਠਨਾਂ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


