ਤਿੰਨ ਨੌਜਵਾਨਾਂ ਦੀ ਮੌਤ,ਤੇਜ਼ ਰਫਤਾਰ ਕਾਰ ਦੇ ਛੱਪੜ ’ਚ ਡਿੱਗਣ ਕਾਰਨ ਵਾਪਰਿਆ ਹਾਦਸਾ

ਮੋਗਾ,15 ਜਨਵਰੀ (ਲਛਮਣਜੀਤ ਸਿੰਘ ਪੁਰਬਾ/ਜਸ਼ਨ)-ਐਤਵਾਰ ਦੇਰ ਰਾਤ ਮੋਗਾ ਜ਼ਿਲੇ ਦੇ ਪਿੰਡ ਬੁੱਟਰ ਕਲਾਂ ਨਜ਼ਦੀਕ ਛੱਪੜ ’ਚ ਕਾਰ ਡਿੱਗਣ ਨਾਲ ਤਿੰਨ ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ । ਤਿੰਨੋਂ ਨੌਜਵਾਨ ਕਸਬਾ ਬੱਧਣੀ ਦੇ ਵਸਨੀਕ ਹਨ। ਘਟਨਾ ਉਸ ਸਮੇਂ ਵਾਪਰੀ ਜਦੋਂ ਤਿੰਨੋਂ ਨੌਜਵਾਨ ਜਗਰਾਓਂ ਵਿਖੇ ਕਿਸੇ ਸਮਾਗਮ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ। ਜਦੋਂ ਇਹਨਾਂ ਦੀ ਕਾਰ ਪਿੰਡ ਬੁੱਟਰ ਨਜ਼ਦੀਕ ਪਹੰੁਚੀ ਤਾਂ ਸੜਕ ’ਤੇ ਹਨੇਰਾ ਹੋਣ ਕਾਰਨ ਮੁੱਖ ਮਾਰਗ ’ਤੇ ਪਿਆ ਮਿੱਟੀ ਦਾ ਢੇਰ ਦਿਖਾਈ ਨਹੀਂ ਦਿੱਤਾ ਜਿਸ ’ਤੇ ਕਾਰ ਚਾਲਕ ਆਪਣੀ ਕਾਰ ਦਾ ਸੰਤੁਲਨ ਗਵਾਅ ਬੈਠਾ ਤੇ ਮਿੱਟੀ ਦੇ ਢੇਰ ਤੋਂ ਬੱਚਣ ਲਈ ਉਸਨੇ ਗੱਡੀ ਦੂਜੇ ਪਾਸੇ ਨੂੰ ਵੱਟ ਲਈ ਤਾਂ ਉਸ ਪਾਸੇ ਛੱਪੜ ਹੋਣ ਕਾਰਨ ਗੱਡੀ ਛੱਪੜ ਵਿਚ ਡਿੱਗ ਗਈ । ਇਸ ਹਾਦਸੇ ਵਿਚ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ । ਮੌਕੇ ’ਤੇ ਪਹੰੁਚੀ ਪੁਲਿਸ ਨੇ ਤਿੰਨਾਂ ਮਿ੍ਰਤਕ ਨੌਜਵਾਨਾਂ ਨੂੰ ਕਾਰ ’ਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਏ ਐੱਸ ਆਈ ਬਲਧੀਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਧਣੀ ਕਲਾਂ ਦੇ ਤਿੰਨਾਂ ਨੌਜਵਾਨਾਂ ਦੀ ਪਹਿਚਾਣ ਮੰਗਲਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਧਰਮਿੰਦਰ ਸਿੰਘ ਵਜੋਂ ਹੋਈ ਹੈ ਜਿਹਨਾਂ ਦੀ ਉਮਰ 26 ਤੋਂ 30 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀਦੱਸਿਆ ਕਿ


