ਪਿੰਡ ਡਰੋਲੀ ਭਾਈ ਦਾ ਕੱਬਡੀ ਕੱਪ ਸਾਨੋ ਸ਼ੌਕਤ ਨਾਲ ਸ਼ੁਰੂ

ਮੋਗਾ 14 ਜਨਵਰੀ: (ਜਸ਼ਨ) ਮਾਲਵੇ ਦੇ ਪ੍ਰਸਿੱਧ ਇਤਿਹਾਸਕ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਸਲਾਨਾ ਕੱਬਡੀ ਕੱਪ ਾ ਅੱਜ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਹਰ ਵਰੇ ਮਾਘੀ ਮੌਕੇ ਹੋਣ ਵਾਲੇ ਇਸ ਕੱਬਡੀ ਕੱਪ ਪ੍ਰਤੀ ਖਿਡਾਰੀਆ ਤੇ ਦਰਸ਼ਕਾਂ ਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਅੱਜ ਖੇਡੇ ਗਏ ਕੱਬਡੀ ਲੜਕੀਆਂ ਦੇ ਸ਼ੋਅ ਮੈਚ ਵਿਚ ਪੰਜਾਬ ਨੇ ਪਹਿਲਾ ਅਤੇ ਹਰਿਆਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮਗਰੋਂ ਕੱਬਡੀ 85 ਕਿਲੋ ਅਤੇ ਕੱਬਡੀ 65 ਕਿਲੋ ਵਰਗ ਦੇ ਸ਼ੁਰੂ ਹੋਏ ਮੁਕਾਬਲਿਆਂ ਦੌਰਾਨ ਖਿਡਾਰੀਆ ਨਾਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਹਰਕੰਵਲਪ੍ਰੀਤ ਸਿੰਘ, ਮੀਤ ਪ੍ਰਧਾਨ ਰਘੁਵੀਰ ਸਿੰਘ, ਸੱਕਤਰ ਗੁਰਲਾਭ ਸਿੰਘ, ਅੰਗ੍ਰੇਜ ਸਿੰਘ ਸੰਘਾ ਅਤੇ ਕੈਸ਼ੀਅਰ ਭਰਪੂਰ ਸਿੰਘ ਨੇ ਜਾਣ-ਪਹਚਾਣ ਕਰਦਿਆ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਉਹਨਾਂ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਡ ਟੂਰਨਾਮੈਂਟ ਕਰਵਾਉਣ ਦਾ ਮੁੱਖ ਮਕਸਦ ਜਿੱਥੇ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਰੋਕਣਾ ਹੈ, ਉੱਥੇ ਖੇਡਾਂ ਨੌਜਵਾਨਾਂ ਨੂੰ ਸ਼ਰੀਰਕ ਤੰਦਰੂਸਤੀ ਪ੍ਰਦਾਨ ਕਰਦੀ ਹਨ। ਉਹਨਾਂ ਖਿਡਾਰੀਆ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਦੀ ਅਪੀਲ ਕੀਤੀ। ਕਮੇਟੀ ਅੋਹੁਦੇਦਾਰਾਂ ਨੇ ਦੱਸਿਆ ਕਿ 15 ਜਨਵਰੀ ਨੂੰ ਕੱਬਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਅੰਗ੍ਰੇਜ ਸਿੰਘ ਸੰਘਾ, ਕੁਲਦੀਪ ਸਿੰਘ, ਛਿੰਦਰਪਾਲ ਸਿੰਘ, ਨੀਟਾ, ਰਾਜੂ, ਜਸਕਰਨ ਸਿੰਘ ਮਾਨਕ, ਪਿੰਦਰ ਸਿੰਘ, ਕੁਲਦੀਪ ਸਿੰਘ ਭਾਈਆ, ਕੱਬਡੀ ਕੁਮੈਂਟਰ ਰਾਜ ਮੇਹਰ ਸਿੰਘ ਵਾਲਾ, ਜਗਮੋਹਣ ਸਿੰਘ ਡਰੋਲੀ, ਰਣਜੀਤ ਸਿੰਘ ਡਰੋਲੀ, ਗੁਰਚਰਨ ਸਿੰਘ, ਬੇਅੰਤ ਸਿੰਘ, ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਤੇ ਖੇਡ ਪ੍ਰੇਮੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


