ਸੰਤ ਬਾਬਾ ਅਜਮੇਰ ਸਿੰਘ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ : ਸੁਆਮੀ ਰਾਮ ਤੀਰਥ ਜਲਾਲ

ਮੋਗਾ 13 ਜਨਵਰੀ: (ਜਸ਼ਨ)  : ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਰੱਬ ਜੀ ਨੇ ਅਨੇਕਾਂ ਗੁਰਦੁਆਰੇ, ਮੰਦਿਰ, ਮਸੀਤਾਂ ਅਤੇ ਧਰਮਸ਼ਾਲਾਵਾਂ ਦੀ ਸੇਵਾ ਕਰਵਾਈ। ਇਹ ਸ਼ਬਦ ਸੁੁਆਮੀ ਰਾਮ ਤੀਰਥ ਜਲਾਲ ਵਾਲਿਆਂ ਨੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੇ 88ਵੇਂ ਜਨਮ ਦਿਨ ਮੌਕੇ ਇਥੇ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਮੌਕੇ ਕਥਾ ਕੀਰਤਨ ਕਰਦਿਆਂ ਕਹੇ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੱਬ ਜੀ ਨੇ ਸੰਗਤਾਂ ਨੰੂ ਧਾਗੇ ਤਵੀਤ ਅਤੇ  ਵਹਿਮਾਂ ਭਰਮਾਂ ਵਿਚੋਂ ਕੱਢਕੇ ਬਾਣੀ ਅਤੇ ਬਾਣੇ ਨਾਲ ਜੋੜਿਆ, ਇਸ ਮੌਕੇ ਭਾਈ ਸਵਰਨ ਸਿੰਘ, ਇਸਤਰੀ ਸਤਿਸੰਗ ਸਭਾ ਗੁਰਦਆਰਾ ਸਰਦਾਰ ਨਗਰ ਦੀਆਂ ਬੀਬੀਆਂ ਦਾ ਜੱਥਾ ਨੇ ਆਈਆਂ ਸੰਗਤਾਂ ਨੰੂੁ ਗੁਰੂ ਇਤਿਹਾਸ ਸੁਣਾਕੇ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਬਲਬੀਰ ਸਿੰਘ ਰਾਮੰੂਵਾਲੀਆ ਸਵਰਨਕਾਰ ਸੰਘ ਤਲਵੰਡੀ ਭਾਈ ਦੇ ਪ੍ਰਧਾਨ ਪਰਮੰਦਰ ਸਿੰਘ, ਬਾਬਾ ਕੁਲਦੀਪ ਸਿੰਘ ਸੇਖਾ, ਸੰਤ ਗੁਰਦੇਵ ਸਿੰਘ ਮਟਵਾਨੀ ਨੇ ਸੁਆਮੀ ਰਾਮ ਤੀਰਥ ਨੰੂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ। ਇਸ ਮੌਕੇ ਸੁਖਚੈਨ ਸਿੰਘ ਰਾਮੂੰਵਾਲੀਆ, ਮਨਜਿੰਦਰ ਸਿੰਘ ਰਾਮੂੰਵਾਲੀਆ, ਸੁਖਚਰਨ ਸਿੰਘ ਰਾਮੂੰਵਾਲੀਆ, ਅਮਰਜੀਤ ਸਿੰਘ ਕਲਕੱਤਾ, ਮਹਿੰਦਰ ਸਿੰਘ ਮਹਿਰੋ, ਖੇਮ ਸਿੰਘ, ਬਾਬਾ ਫੂਲਾ ਸਿੰਘ, ਮੇਜਰ ਸਿੰਘ, ਡਾ ਕੁਲਦੀਪ ਸਿੰਘ, ਪ੍ਰਧਾਨ ਗੁਰਦੇਵ ਸਿੰਘ ਮਹਿਰੋਂ, ਰਣਜੀਤ ਸਿੰਘ ਜਗਰਾਓ, ਗੁਰਦੇਵ ਸਿੰਘ ਹਿੰਮਤੀ, ਆਤਮਾ ਸਿੰਘ ਨੇਤਾ, ਹਰਬੰਸ ਸਿੰਘ ਬੰਸੀ, ਅਸ਼ੋਕ ਕੁਮਾਰ, ਜੋਗਿੰਦਰ ਸਿੰਘ ਗਿੰਦਰ, ਪ੍ਰਧਾਨ ਗੁਰਦੇਵ ਸਿੰਘ, ਮਹਿਰੋਂ ਆਦਿ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ