ਅਨੂੰ ਮਿੱਤਲ ਦੇ ਸਿਰ ਸਜਿਆ ਬਾਘਾਪੁਰਾਣਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ,ਜਗਸੀਰ ਗਰਗ ਬਣੇ ਵਾਈਸ ਪਰੈਜ਼ੀਡੈਂਟ

ਬਾਘਾਪੁਰਾਣਾ,8 ਜਨਵਰੀ (ਜਸ਼ਨ)-ਬਾਘਾਪੁਰਾਣਾ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਹੋ ਰਹੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦਿਆਂ ਵਿਧਾਇਕ ਅਤੇ ਸਾਬਕਾ ਮੰਤਰੀ ਸ: ਦਰਸ਼ਨ ਸਿੰਘ ਬਰਾੜ ਨੇ ਔਰਤਾਂ ਨੂੰ ਮਾਣ ਸਤਿਕਾਰ ਦਿੰਦਿਆਂ ਨਗਰ ਕੌਂਸਲ ਦਾ ਪ੍ਰਧਾਨ ਅਨੂੰ ਮਿੱਤਲ ਨੂੰ ਬਣਾਇਆ ਜਦਕਿ ਮੀਤ ਪ੍ਰਧਾਨਗੀ ਦਾ ਤਾਜ ਜਗਸੀਰ ਗਰਗ ਦੇ ਸਿਰ ਸਜਿਆ। ਅੱਜ ਨਗਰ ਕੌਂਸਲ ਦੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਕੌਂਸਲਰਾਂ ਦੀ ਮੌਜੂਦਗੀ ਵਿਚ ਇਹ ਚੋਣ ਸਪੂਰਨ ਹੋਈ ਹੈ। ਦੱਸਣਯੋਗ ਹੈ ਕਿ ਅਨੂੰ ਮਿੱਤਲ ਵਾਰਡ ਨੰਬਰ 9 ਤੋਂ ਕੌਂਸਲਰ ਚੁਣੀ ਗਈ ਸੀ ਜਦਕਿ ਜਗਸੀਰ ਗਰਗ ਵਾਰਡ ਨੰਬਰ 6 ਤੋਂ ਕੌਂਸਲਰ ਚੁਣੇ ਗਏ ਸਨ।