ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਲਗਾਏ ਲੰਗਰ ਵਿਚ ਵਿਧਾਇਕ ਜੋਗਿੰਦਰ ਪਾਲ ਜੈਨ , ਮੇਅਰ ਅਕਸ਼ਿਤ ਜੈਨ ਅਤੇ ਮੈਂਬਰਾਂ ਨੇ ਹੱਥੀਂ ਕੀਤੀ ਸੇਵਾ

ਮੋਗਾ,7 ਜਨਵਰੀ (ਦੀਪਕ)- ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਅੱਜ ਮੋਗਾ ਵਿਖੇ ਲੰਗਰ ਲਗਾਇਆ ਗਿਆ ਅਤੇ ਸੇਵਾ ਭਾਵਨਾ ਵਜੋਂ ਸ਼ਮੂਲੀਅਤ ਕਰਦਿਆਂ ਕਲੱਬ ਮੈਂਬਰਾਂ ਦੇ ਨਾਲ ਨਾਲ ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਅਤੇ ਮੇਅਰ ਅਕਸ਼ਿਤ ਜੈਨ ਨੇ ਹੱਥੀਂ ਲੰਗਰ ਵਰਤਾ ਕੇ ਸੰਗਤ ਦੀ ਸੇਵਾ ਕੀਤੀ। ਸਥਾਨਕ ਸਨਾਤਨ ਮੰਦਰ ਦੇ ਬਾਹਰ ਲਗਾਏ ਲੰਗਰ ਦੌਰਾਨ ਚਾਹ ਬਿਸਕੁਟ ਤੋਂ ਇਲਾਵਾ ਪੂਰੀਆਂ ਅਤੇ ਛੋਲਿਆਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਵਿਧਾਇਕ ਜੋਗਿੰਦਰ ਪਾਲ ਜੈਨ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਲੰਗਰ ਦੀ ਰਵਾਇਤ ਪੰਜਾਬ ਨੂੰ ਗੁਰੂਆ ਪੀਰਾ ਫਕੀਰਾਂ ਅਤੇ ਦੇਵਤਿਆਂ ਵੱਲੋਂ ਬਖਸ਼ਿਸ਼ ਕੀਤੀ ਗਈ ਹੈ ਅਤੇ ਇਹ ਖੁਸ਼ੀ ਵਾਲੀ ਗੱਲ ਹੈ ਕਿ ਰੋਟਰੀ ਕਲੱਬ ਸਕੂਲੀ ਵਿਦਿਆਰਥੀਆਂ ਲਈ ਭਲਾਈ ਸਕੀਮਾਂ ਚਲਾਉਣ ਦੇ ਨਾਲ ਨਾਲ ਰੁੱਖ ਲਗਾਉਣ ਅਤੇ ਲੰਗਰ ਦੀ ਸੇਵਾ ਵੀ ਨਿਭਾਅ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਗੁਪਤਾ , ਸਕੱਤਰ ਰਾਜੀਵ ਅਰੋੜਾ ਅਤੇ ਪ੍ਰੌਜੈਕਟ ਚੇਅਰਮੈਨ ਅਮਨ ਸਿੰਗਲਾ ਨੇ ਵਿਧਾਇਕ ਜੋਗਿੰਦਰ ਪਾਲ ਜੈਨ ਅਤੇ ਮੇਅਰ ਅਕਸ਼ਿਤ ਜੈਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਵੱਲੋਂ ਲੰਗਰ ਵਿਚ ਸ਼ਮੂਲੀਅਤ ਕਰਨ ਨਾਲ ਕਲੱਬ ਦੇ ਨੌਜਵਾਨ ਮੈਂਬਰਾਂ ਨੂੰ ਸੰਗਤ ਦੀ ਸੇਵਾ ਕਰਨ ਲਈ ਨਵੀਂ ਪ੍ਰੇਰਨਾ ਮਿਲੀ ਹੈ। ਇਸ ਮੌਕੇ ਸਿਥਾਰਥ ਮਹਾਜਨ,ਵਿਭੋਰ ਸੂਦ,ਅਨੀਸ਼ ਬਾਂਸਲ,ਅਸ਼ਵਨੀ ਬਾਂਸਲ ,ਰਾਜਨ ਬਾਂਸਲ ,ਗਗਨਦੀਪ ਗਰਗ,ਪ੍ਰਸ਼ੋਤਮ ਸ਼ਰਮਾ,ਪੱਤਰਕਾਰ ਦੀਪਕ ਸਿੰਗਲਾ,ਸੁਭਾਸ਼ ਬਾਂਸਲ,ਅਸ਼ੀਸ਼ ਅਗਰਵਾਲ,ਅਮੋਲ ਸੂਦ ,ਸਚਿਨ ਗੋਇਲ,ਰਵੀ ਬਾਂਸਲ,ਰਪੇਸ਼ ਮਜੀਠੀਆ,ਰਾਜੀਵ ਕਾਂਸਲ,ਭੁਪਿੰਦਰ ਸਿੰਘ,ਅਸ਼ਵਨੀ ਅਰੋੜਾ , ਪ੍ਰਦੀਪ ਮਹਿੰਦੀਰੱਤਾ ਆਦਿ ਤੋਂ ਇਲਾਵਾ ਕਲੱਬ ਦੇ ਮੈਂਬਰ ਹਾਜ਼ਰ ਸਨ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ