ਇੰਦਰਪ੍ਰੀਤ ਸਿੰਘ ਬੰਟੀ ਬਣੇ ਧਰਮਕੋਟ ਨਗਰ ਕੌਂਸਲ ਦੇ ਪ੍ਰਧਾਨ ,ਦਲੀਪ ਕੌਰ ਕਲਸੀ ਹੋਣਗੇ ਮੀਤ ਪ੍ਰਧਾਨ

ਧਰਮਕੋਟ ,4 ਜਨਵਰੀ (ਜਸ਼ਨ)-ਹਲਕਾ ਧਰਮਕੋਟ ਦੇ ਦਰਵੇਸ਼ ਸਿਆਸਤਦਾਨ ਸ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਹੇਠ  ਧਰਮਕੋਟ ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ  ਨਿਯੁਕਤ ਕਰ ਦਿੱਤਾ ਗਿਆ ਜਦਕਿ ਸ੍ਰੀ ਮਤੀ ਦਲੀਪ ਕੌਰ ਕਲਸੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।  ਅੱਜ ਇਹਨਾਂ ਇਤਿਹਾਸਕ ਪਲਾਂ ਦੌਰਾਨ ਜਿਥੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ  ਕਾਕਾ ਲੋਹਗੜ ਨੂੰ ਮੁਬਾਰਕਾਂ ਦਿੱਤੀਆਂ ਉਥੇ ਨਵੇਂ ਨਿਯੁਕਤ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਇਸ ਮੌਕੇ ਸਾਰੀ  ਨਗਰ ਕੌਂਸਲ ਟੀਮ ਨੂੰ ਮੁਬਾਰਕ ਦਿੰਦਿਆਂ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਆਖਿਆ ਕਿ ਲੋਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੀ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੰੁਦਿਆਂ ਸੂਬੇ ਵਿਚ ਨਗਰ ਕੌਂਸਲ ਚੋਣਾਂ ਦੌਰਾਨ ਜੋ ਵਿਸ਼ਵਾਸ਼ ਕਾਂਗਰਸੀ ਕੌਂਸਲਰਾਂ ਨੂੰ ਜਿਤਾਉਂਦਿਆਂਪ੍ਰਗਟ ਕੀਤਾ ਗਿਆ ਹੈ ਉਸ ਵਿਸ਼ਵਾਸ਼ ਨੂੰ ਕਾਇਮ ਰੱਖਦਿਆਂ ਸਮੁੱਚੇ ਪੰਜਾਬ ਵਿਚ ਵਿਸ਼ੇਸ਼ਕਰ ਧਰਮਕੋਟ ਵਿਚ ਵਿਕਾਸ ਦੀ ਨਵੀਂ ਇਬਾਰਤ ਲਿੱਖਦਿਆਂ ਸਮੂਹ ਵਾਰਡਾਂ ਦਾ ਇਕਸਾਰ ਵਿਕਾਸ ਕਰਵਾਇਆ ਜਾਵੇਗਾ ਤਾਂ ਕਿ ਧਰਮਕੋਟ ਦੀ ਨਕਸ਼ ਨੁਹਾਰ ਬਦਲੀ ਜਾ ਸਕੇ। ਇਸ ਮੌਕੇ ਧਰਮਕੋਟ ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਚੋਣਾਂ ਦੌਰਾਨ ਆਪਣੇ ਪਿਆਰ ਦਾ ਫਤਵਾ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਚੋਣ ਲੜ ਰਹੀ ਕਾਂਗਰਸੀ ਉਮੀਦਵਾਰਾਂ ਦੀ ਟੀਮ ਵਿਚ ਪ੍ਰਗਟਾਉਂਦਿਆਂ ਹੰੂਝਾ ਫੇਰੂ ਜਿੱਤ ਨਾਲ ਨਿਵਾਜਿਆ ਅਤੇ ਹੁਣ ਉਹ ਸ਼ਹਿਰ ਦੀ ਰਹਿਨੁਮਾਈ ਕਰਦਿਆਂ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰਨ ਲਈ ਦਿ੍ਰੜ ਸੰਕਲਪ ਰਹਿਣਗੇ। ਇਸ ਮੌਕੇ ਉਹਨਾਂ ਨਾਲ ਕੌਂਸਲਰ ਜਸਪ੍ਰੀਤ ਕੌਰ, ਕੌਂਸਲਰ ਕਰਿਸ਼ਨ ਹਾਂਸ, ਕੌਂਸਲਰ ਸਚਿਨ ਟੰਡਨ, ਕੌਂਸਲਰ ਗੁਰਪਿੰਦਰ ਸਿੰਘ ਚਾਹਲ, ਕੌਂਸਲਰ ਦਲੀਪ ਕੌਰ ਆਦਿ ਕੌਂਸਲਰ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ ।