ਮੋਗਾ ਵੀ ਸ਼ਾਮਲ ਹੋਵੇਗਾ,ਮਹਿਲਾ ਸਸ਼ਕਤੀਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਪਹਿਲ ਦੇ ਆਧਾਰ ’ਤੇ ਚੁਣੇ ਗਏ ,ਪੰਜਾਬ ਦੇ ਜ਼ਿਲ੍ਹਿਆਂ ਵਿਚ

ਚੰਡੀਗੜ 4 ਜਨਵਰੀ(ਜਸ਼ਨ)-ਵਧੀਕ ਰਜਿਸਟਰਾਰ ਨਿਸ਼ਾ ਰਾਣਾ ਦੀ ਪ੍ਰਧਾਨਗੀ ਹੇਠ ਅੱਜ ਇਥੇ ਨਾਰੀ ਸਸ਼ਕਤੀਕਰਨ ਵਿਸ਼ੇ ਤੇ ਸੇਵਾ ਭਾਰਤ ਅਤੇ ਗੁਜਰਾਤ ਸਟੇਟ ਵੁਮੈਨਜ਼ ਸੇਵਾ ਕੋਆਪ੍ਰੇਟਿਵ ਫੈਡਰੇਸ਼ਨ ਲਿਮ. ਦੇ ਨੁਮਾਇੰਦਿਆਂ ਅਤੇ ਵੱਖ ਵੱਖ ਜਿਲਿਆਂ ਤੋਂ ਉਪ ਰਜਿਸਟਰਾਰ, ਸਹਾਇਕ ਰਜਿਸਟਰਾਰ ਅਤੇ ਨਵ ਨਿਯੁਕਤ ਨਰੀਖਕਾਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ।  ਮੀਟਿੰਗ ਵਿੱਚ ਸੇਵਾ ਭਾਰਤ ਵੱਲੋਂ ਸੁਨੰਦਾ ਦੀਕਸ਼ਿਤ ਅਤੇ ਹਰਸ਼ਰਨ ਕੌਰ ਅਤੇ ਗੁਜਰਾਤ ਸਟੇਟ ਵੂਮੈਨਜ਼ ਸੇਵਾ ਕੋਆਪ੍ਰੇਟਿਵ ਫੈਡਰੇਸ਼ਨ ਲਿਮ. ਦੇ ਮੈਨੇਜਿੰਗ ਡਾਇਰੈਕਟਰ ਨਾਮਿਆ ਮਹਾਜਨ ਵੱਲੋਂ SEWA ਦੁਆਰਾ ਗੁਜਰਾਤ ਵਿੱਚ ਚੱਲ ਰਹੀਆਂ ਵੱਖ-ਵੱਖ ਕੋਆਪ੍ਰੇਟਿਵ ਸਭਾਵਾਂ ਦੀ ਸਫ਼ਲਤਾ ਬਾਰੇ ਰੁਬਰੂ ਕਰਵਾਇਆ ਗਿਆ ਅਤੇ ‘ਸੇਵਾ ਭਾਰਤ’ ਪੰਜਾਬ ਦੇ ਸੁਨੰਦਾ ਦੀਕਸ਼ਿਤ ਵੱਲੋਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਨਾਲ ਇਕ ਸਮਝੋਤੇ ’ਤੇ ਹਸਤਾਖਰ ਕਰਨ ਉਪਰੰਤ ਉਨਾਂ ਵੱਲੋ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਉਹ ਗੁਜਰਾਤ ਦੀ ਤਰਜ ਤੇ ਇੱਕ ਕੋਆਪ੍ਰੇਟਿਵ ਮਾਡਲ ਪੰਜਾਬ ਵਿੱਚ ਸ਼ੁਰੂ ਕਰਨਗੇ।ਪੰਜਾਬ ਵਿੱਚ ਇਹ ਮਾਡਲ ਸਹਿਕਾਰਤਾ ਵਿਭਾਗ ਦੀ ‘ਮਾਈ ਭਾਗੋ ਇਸਤਰੀ ਸਸ਼ਕਤੀਕਰਨ ਸਕੀਮ’ ਨਾਲ ਮਿਲ ਕੇ ਵੱਖ ਵੱਖ ਸੈਲਫ਼ ਹੈਲਪ ਗਰੁੱਪ ਰਾਹੀਂ ਸ਼ੁਰੂ ਕਰਵਾਇਆ ਜਾਵੇਗਾ। ਪੰਜਾਬ ਵਿੱਚ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿੱਚ ਵੀ ਚਾਈਲਡ ਕੇਅਰ, ਓਲਡ ਏਜ ਗਰੁੱਪ ਅਤੇ ਸਫ਼ਾਈ ਗਰੁੱਪ ਬਨਾਉਣ ਦੀ ਵੀ ਮੀਟਿੰਗ ਵਿੱਚ ਤਜਵੀਜ ਰੱਖੀ ਗਈ ਜਿਸਨੂੰ ਮੈਂਬਰਾਂ ਵੱਲੋਂ ਭਰਵਾ ਹੁਗਾਰਾ ਮਿਲਿਆ।  ਰਾਜ ਵਿੱਚ ਮਹਿਲਾ ਸਸ਼ਕਤੀਕਰਨ ਦੀ ਨੀਤੀ ਨੂੰ ਪੂਰੇ ਉਤਸ਼ਾਹ ਨਾਲ ਲਾਗੂ ਕਰਨ ਲਈ ਲੁਧਿਆਣਾ, ਜਲੰਧਰ, ਅੰਮਿ੍ਰਤਸਰ, ਪਟਿਆਲਾ, ਮੋਹਾਲੀ ਅਤੇ ਮੋਗਾ ਜਿਲਿਆਂ ਨੂੰ ਪਹਿਲ ਦੇ ਆਧਾਰ ਵਿੱਚ ਚੁਣਿਆ ਜਾਵੇ।